National
PM ਮੋਦੀ ਪਟਨਾ ਸਾਹਿਬ ਹੋਏ ਨਤਮਸਤਕ, ਬਣਾਏ ਪਰਸ਼ਾਦੇ…ਕੀਤੀ ਲੰਗਰ ਦੀ ਸੇਵਾ

PATNA SAHIB : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਹਾਰ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਯਾਨੀ 13 ਮਈ ਨੂੰ ਪਟਨਾ ਸਾਹਿਬ ਪਟਨਾ ਸਾਹਿਬ ਗੁਰਦੁਆਰਾ ਪਹੁੰਚੇ ਕੇ ਮੱਥਾ ਟੇਕਿਆ ਅਤੇ ਸਾਰਿਆਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ |
PM Modi ਨੇ ਪਟਨਾ ਸਾਹਿਬ ਗੁਰਦੁਆਰੇ ‘ਚ ਸੰਗਤਾਂ ਲਈ ਲੰਗਰ ਬਣਾਇਆ , ਰੋਟੀਆਂ ਵਰਤਾਈਆਂ ਅਤੇ ਬੈਠੀ ਸੰਗਤਾਂ ‘ਚ ਲੰਗਰ ਵਰਤਾਇਆ। ਲੰਗਰ ਵਰਤਾਉਂਦੇ ਸਮੇਂ ਨਰਿੰਦਰ ਮੋਦੀ ਬਹੁਤ ਖੁਸ਼ ਨਜ਼ਰ ਆ ਰਹੇ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਦਸਤਾਰ ਬੰਨ੍ਹ ਕੇ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ।
ਸੁਰੱਖਿਆ ਦੇ ਕੀਤੇ ਗਏ ਪ੍ਰਬੰਧ….
ਪ੍ਰਧਾਨ ਮੰਤਰੀ ਦੀ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਦਰਅਸਲ, ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ।