Connect with us

National

ਸਤਲੁਜ ਯਮੁਨਾ ਲਿੰਕ ਮੁੱਦੇ ‘ਤੇ PM ਮੋਦੀ ਦਾ ਬਿਆਨ…

Published

on

ਰਾਜਸਥਾਨ 6ਅਕਤੂਬਰ 2023: ਸਤਲੁਜ ਯਮੁਨਾ ਲਿੰਕ ਵਿਵਾਦ ਲਗਾਤਾਰ ਜਾਰੀ ਹੈ ਓਥੇ ਹੀ ਅੱਜ ਰਾਜਸਥਾਨ ਰੈਲੀ ਦੌਰਾਨ PM ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਸਥਾਨ ਦੀ ਰੈਲੀ ਦੌਰਾਨ PM ਮੋਦੀ ਨੇ ਕਿਹਾ ਕਿ ਨਦੀਆਂ ਦੇ ਪਾਣੀ ਨੂੰ ਲੈ ਕੇ ਕਈ ਸੂਬੇ ਆਪਸ ਵਿੱਚ ਲੜ ਰਹੇ ਹਨ, ਪਾਣੀ ਨੂੰ ਲੈ ਕੇ ਲਈ ਲੜਨ-ਮਾਰਨ ਤੱਕ ਦੀ ਲੜਾਈ ਆਈ ਪਈ ਹੈ। ਇੱਕ ਦੂਜੇ ਨੂੰ ਇੱਕ ਬੂੰਦ ਵੀ ਪਾਣੀ ਦੇਣ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ PM ਮੋਦੀ ਬੋਲੇ ਕਿ ਗੁਜਰਾਤ ਦਾ CM ਰਹਿੰਦੀਆਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ, ਮੈਂ ਰਾਜਸਥਾਨ ਨੂੰ ਇੱਕ ਘੰਟੇ ਅੰਦਰ ਨਰਮਦਾ ਦਾ ਪਾਣੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਕਿਸਾਨਾਂ ਨੂੰ ਪਾਣੀ ਪਹੁੰਚਾ ਰਹੇ ਹਾਂ।