National
ਵਿਸਾਖੀ ਦੀਆਂ PM ਨਰਿੰਦਰ ਮੋਦੀ ਨੇ ਦਿੱਤੀਆਂ ਵਧਾਈਆਂ

ਅੱਜ ਵਿਸਾਖੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਪੂਰਵ ਸੰਧਿਆ ‘ਤੇ ਮਨਾਇਆ ਜਾਣ ਵਾਲਾ ਉਹ ਤਿਉਹਾਰ ਹੈ ਜੋ ਕਿ ਸੱਭਿਆਚਾਰ, ਇਤਿਹਾਸ ਅਤੇ ਧਰਮ ਨਾਲ ਜੁੜਿਆ ਹੋਇਆ ਹੈ। ਵਿਸਾਖੀ ਪੰਜਾਬ ਅਤੇ ਉੱਤਰੀ ਭਾਰਤ ਦੇ ਹੋਰ ਖੇਤਰਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਵਾਢੀ ਦਾ ਤਿਉਹਾਰ ਹੈ। ਸਿੱਖ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ।
ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਇਹ ਤਿਓਹਾਰ ਤੁਹਾਡੇ ਜੀਵਨ ਵਿਚ ਨਵੀ ਉਮੀਦ ਖੁਸ਼ੀ ਅਤੇ ਭਰਪੂਰਤਾ ਲਿਆਵੇ।