Connect with us

National

ਲੋਕ ਸਭਾ ਚੋਣਾਂ ਨੂੰ ਲੈ ਕੇ PM ਨਰਿੰਦਰ ਮੋਦੀ 4 ਜਨ ਸਭਾਵਾਂ ਨੂੰ ਕਰਨਗੇ ਸੰਬੋਧਨ

Published

on

LO SABHA ELECTIONS 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸ਼ਨੀਵਾਰ ਰਾਤ ਕੋਲਕਾਤਾ ਪਹੁੰਚੇ ਅਤੇ ਅੱਜ ਯਾਨੀ ਐਤਵਾਰ ਨੂੰ ਰਾਜ ਵਿੱਚ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਝਾਰਖੰਡ ਤੋਂ ਇੱਥੇ ਪਹੁੰਚੇ ਅਤੇ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਖਤ ਸੁਰੱਖਿਆ ਵਿਚਕਾਰ ਸੜਕ ਮਾਰਗ ਰਾਹੀਂ ਰਾਜ ਭਵਨ ਗਏ।

ਉਹ ਐਤਵਾਰ ਨੂੰ ਉੱਤਰੀ 24 ਪਰਗਨਾ ਜ਼ਿਲੇ ਦੇ ਬੈਰਕਪੁਰ, ਹਾਵੜਾ ਦੇ ਪੰਚਲਾ ਅਤੇ ਹੁਗਲੀ ਜ਼ਿਲੇ ਦੇ ਚਿਨਸੂਰਾ ਅਤੇ ਪਰਸੁਰਾ ‘ਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਰਾਜ ਭਵਨ ਵਿੱਚ ਰਾਜਪਾਲ ਸੀਵੀ ਆਨੰਦ ਬੋਸ ਨੇ ਸਵਾਗਤ ਕੀਤਾ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਮੋਦੀ ਕੋਲਕਾਤਾ ਦਾ ਦੌਰਾ ਕਰ ਰਹੇ ਹਨ।

ਇਸ ਤੋਂ ਪਹਿਲਾਂ ਉਹ 2 ਮਈ ਨੂੰ ਕੋਲਕਾਤਾ ਪਹੁੰਚੇ ਸਨ ਅਤੇ ਰਾਜ ਭਵਨ ‘ਚ ਰਾਤ ਬਿਤਾਉਣ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਕ੍ਰਿਸ਼ਨਾਨਗਰ, ਪੂਰਬਾ ਬਰਧਮਾਨ ਅਤੇ ਬੋਲਪੁਰ ਲੋਕ ਸਭਾ ਹਲਕਿਆਂ ‘ਚ ਰੈਲੀਆਂ ਨੂੰ ਸੰਬੋਧਨ ਕੀਤਾ।