Connect with us

Punjab

ਵੱਧ ਰਹੀ ਸਰਦੀ ਕਾਰਨ ਆਲੂ ਤੇ ਟਮਾਟਰ ਦੀ ਫ਼ਸਲ ਦਾ ਹੋਇਆ ਨੁਕਸਾਨ

Published

on

19 ਜਨਵਰੀ 2024:  ਪੰਜਾਬ ਭਰ ਵਿੱਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਪੀ ਏ ਯੂ ਦੇ ਮੌਸਮ ਵਿਭਾਗ ਮਾਹਰਾਂ ਨੇ ਜਾਣਕਾਰੀ ਦਿੱਤੀ ਕਿ 21 ਜਨਵਰੀ ਸੰਘਣੀ ਧੁੰਦ ਦਾ ਅਤੇ ਠੰਢ ਦਾ ਜਾਰੀ ਰਹੇਗੀ ਉਸ ਤੋ ਬਾਅਦ ਮੌਸਮ ਸਾਫ ਹੋਵੇਗਾ ਪਿਛਲੇ 15 ਦਿਨਾਂ ਵਿੱਚ ਮੌਸਮ ਵਿੱਚ ਨਮੀ ਜਿਆਦਾ ਅਤੇ ਦਿਨ ਰਾਤ ਦਾ ਤਾਪਮਾਨ ਵੀ ਘਟ ਹੋਣ ਕਾਰਨ ਠੰਢ ਲਗਾਤਾਰ ਵੱਧ ਰਹੀ ਹੈ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਸਿਆ ਕੀ ਸਰਦੀ ਕਾਰਨ ਆਲੂਆਂ ਅਤੇ ਟਮਾਟਰ ਦੀ ਫ਼ਸਲ ਕਾਫੀ ਨੁਕਸਾਨ ਹੋ ਰਿਹਾ ਹੈ। ਆਲੂ ਅਤੇ ਟਮਾਟਰ ਦੀ ਪੈਦਾਵਾਰ ਘਟ ਹੋਵੇਗੀ ਉਹਨਾਂ ਨੇ ਕਿਹਾ ਕਣਕ ਦੀ ਫ਼ਸਲ ਦੀ ਸੰਭਾਲ ਲਈ ਵੀ ਕਿਸਾਨਾਂ ਲਈ ਐਡਵਾਇਜਰੀ ਜਾਰੀ ਕੀਤੀ ਗਈ ਹੈ।