Connect with us

National

ਪ੍ਰੀ-ਮਾਨਸੂਨ ਨੇ ਸਮੇਂ ਤੋਂ ਪਹਿਲਾ ਹੀ ਹਰਿਆਣਾ ‘ਚ ਦਿੱਤੀ ਦਸਤਕ, ਕੁਝ ਜ਼ਿਲ੍ਹਿਆਂ ‘ਚ ਜਾਰੀ ਕੀਤਾ ਯੈਲੋ ਅਲਰਟ

Published

on

pre monsoon

ਪ੍ਰੀ-ਮਾਨਸੂਨ ਨੇ ਕੁਝ ਜ਼ਿਲ੍ਹਿਆਂ ‘ਚ ਸਮੇਂ ਤੋਂ ਪਹਿਲਾ ਹੀ ਦਸਤਕ ਦੇ ਦਿੱਤੀ ਹੈ। ਜਿਵੇਂ ਕੀ ਹਰਿਆਣਾ ‘ਚ ਮਾਨਸੂਨ  ਦਸਤਕ ਦੇ ਚੁੱਕਾ ਹੈ। ਇਸ ਲਈ ਕੁਝ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਕਈ ਜਗ੍ਹਾਂ ਤੇ ਗਰਮੀ ਆਪਣਾ ਕਹਿਰ ਖੂਬ ਦਿਖਾ ਰਹੀ ਹੈ। ਤੇ  ਕਈ ਜਗ੍ਹਾਂ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਦੌਰਾਨ ਕਈ ਥਾਵਾਂ ਤੇ ਹਲਕੀ ਤੋਂ ਲੈ ਕੇ ਭਾਰੀ ਬਾਰਿਸ਼ ਹੋਣ ਦੀ ਸਭਾਵਨਾ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ, ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਪਲਵਲ, ਫਰੀਦਾਬਾਦ, ਗੁਰੂਗ੍ਰਾਮ, ਮੇਵਾਤ, ਰੋਹਤਕ, ਸੋਨੀਪਤ ਸਮੇਤ ਕਈ ਥਾਵਾਂ ’ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੇਰਲ ਸਮੇਤ ਤੱਟੀ ਇਲਾਕਿਆਂ ’ਚ ਮਾਨਸੂਨ ਦੀ ਬਾਰਿਸ਼ ਹੋ ਚੁੱਕੀ ਹੈ। ਹੁਣ ਹੌਲੀ-ਹੌਲੀ ਮਾਨਸੂਨ ਦੇਸ਼ ਦੇ ਹੋਰ ਸੂਬਿਆਂ ਵੱਲ ਵਧ ਰਿਹਾ ਹੈ। ਹਰਿਆਣਾ ’ਚ ਮੌਸਮ ਵਿਗਿਆਨੀਆਂ ਦੇ ਅਨੁਮਾਨ ਮੁਤਾਬਕ, ਇਸੇ ਮਹੀਨੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ।