Connect with us

Corona Virus

ਦੇਸ਼ ’ਚ ਕੋਵਿਡ ਡਰੱਗ ਦੀ ਤਿਆਰੀ

Published

on

15 ਜੁਲਾਈ : ਦੇਸ਼ ਦੀ ਫਾਰਮਾ ਕੰਪਨੀ ਬਾਇਓਕਾਨ ਹੁਣ ਕੋਰੋਨਾਵਾਇਰਸ ਦੀ ਦਵਾਈ ਲਾਂਚ ਕਰਨ ਜਾ ਰਹੀ ਹੈ। ਕੰਪਨੀ ਮੁਤਾਬਿਕ ਬਾਇਓਲਾਜਿਕ ਡਰੱਗ ਇਟੋਲਿਜੁਮਾਬ ਦੀ ਮਦਦ ਨਾਲ ਕੋਰੋਨਾ ਮਰੀਜ਼ਾਂ ਦਾ ਇਲਾਜ਼ ਕੀਤਾ ਜਾਵੇਗਾ, ਡਰੱਗ ਕੰਟਰੋਲਰ ਜਨਰਲ ਆੱਫ ਇੰਡੀਆ ਨੇ ਇਸਦੀ ਇਜਾਜ਼ਤ ਦੇ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਟੋਲਿਜੁਮਾਬ ਦਾ 25 ਐੱਮਐੱਲ ਦਾ ਇੰਜੈਕਸ਼ਨ ਐਮਰਜੈਂਸੀ ’ਚ ਇਸਤੇਮਾਲ ਕੀਤਾ ਜਾ ਸਕੇਗਾ। ਸਾਹ ਲੈਣ ’ਚ ਦਿੱਕਤ ਨਾਲ ਸਾਈਟੋਕਾਈਨ ਸਿੰਡਰੋਮ ਜਿਹੀ ਗੰਭੀਰ ਸਥਿਤੀ ’ਚ ਇਸਦੀ ਵਰਤੋਂ ਕੀਤੀ ਜਾ ਸਕੇਗੀ, ਇਟੋਲਿਜੁਮਾਬ ਇੰਜੈਕਸ਼ਨ ਦਾ ਇਸਤੇਮਾਲ ਸਕਿੱਨ ਡਿਸੀਜ਼ ਸੋਰਾਇਸਿਸ ’ਚ ਕੀਤਾ ਜਾ ਸਕਦਾ ਹੈ।

ਇਟੋਲਿਜੁਮਾਬ ਪਹਿਲੀ ਅਜਿਹੀ ਬਾਇਓਲੌਜਿਕ ਥੈਰੇਪੀ ਹੈ ਜਿਸ ਨੂੰ ਦੁਨੀਆਂਭਰ ’ਚ ਕੋਰੋਨਾ ਮਰੀਜ਼ਾਂ ’ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਕੋਰੋਨਾ ਦੇ ਆਮ ਲੱਛਣਾਂ ਤੋਂ ਲੈ ਕੇ ਗੰਭੀਰ ਹਾਲਾਤ ਤੱਕ ਇਸ ਤੋਂ ਕੰਮ ਲਿਆ ਜਾ ਸਕਦਾ ਹੈ। ਬਾਇਓਕਾਨ ਦੀ ਐੱਮਡੀ ਕਿਰਨ ਮਜੂਮਦਾਰ ਸ਼ਾਅ ਨੇ ਇੱਕ ਵਰਚੁਅਲ ਕਾਨਫਰੰਸ ’ਚ ਕਿਹਾ ਕਿ ਜਦੋਂ ਤੱਕ ਵੈਕਸਿਨ ਨਹੀਂ ਆ ਜਾਂਦੀ ਉਦੋਂ ਤੱਕ ਸਾਨੂੰ ਇੱਕ ਲਾਈਫ ਸੇਵਿੰਗ ਡ੍ਰਗ ਦੀ ਜ਼ਰੂਰਤ ਹੈ, ਜੇਕਰ ਵੈਕਸਿਨ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਵੀ ਮਿਲਦੀ ਹੈ ਤਾਂ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਮੁੜ ਤੋਂ ਸੰਕ੍ਰਮਣ ਨਹੀਂ ਹੋਵੇਗਾ, ਇਸ ਲਈ ਸਾਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ।

ਇਸ ਵੀਡੀਓ ਰਾਹੀਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕਦੀ ਹੈ –

https://www.facebook.com/108508083981333/videos/281255383132727