National
ਪ੍ਰਧਾਨ ਮੰਤਰੀ ਮੋਦੀ ਨੇ ਐਥਲੀਟਾਂ ਨੂੰ International Olympic day ਦੀਆਂ ਦਿੱਤੀਆਂ ਵਧਾਈਆਂ

ਅੰਤਰਰਾਸ਼ਟਰੀ ਓਲੰਪਿਕ ਦਿਵਸ ਮੌਕੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਐਥਲੀਟਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਇਕ ਕਿਊਜ਼ ਵੀ ਟਵੀਟ ਕੀਤਾ ਤੇ ਇਸ ਦਾ ਜਵਾਬ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, ਓਲੰਪਿਕ ਦਿਵਸ ਮੌਕੇ ਮੈਂ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਕਈ ਸਾਲਾਂ ਤੋਂ ਦੇਸ਼ ਦੀ ਅਗਵਾਈ ਕੀਤੀ ਹੈ। ਸਾਡੇ ਦੇਸ਼ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਹੋਰ ਐਥਲੀਟਾਂ ਨੂੰ ਪ੍ਰੇਰਿਤ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ’ਤੇ ਮਾਣ ਹੈ। ਕੁਝ ਹਫ਼ਤੇ ਵਿਚ ਟੋਕੀਓ 2020 ਓਲੰਪਿਕ ਗੇਮਜ਼ ਸ਼ੁਰੂ ਹੋਣ ਵਾਲੀਆਂ ਹਨ। ਸਾਡੇ ਐਥਲੀਟਾਂ ਲਈ ਸ਼ੁੱਭਕਾਮਨਾਵਾਂ। ਅੰਤਰਰਾਸ਼ਟਰੀ ਓਲੰਪਿਕ ਦਿਵਸ 2021 ਲਈ ‘ਤੰਦਰੁਸਤ ਰਹੋ, ਮਜਬੂਤ ਰਹੋ। ਓਲੰਪਿਕ ਡੇਅ ਵਰਕਆਊਟ ਦੇ ਨਾਲ ਐਕਟਿਵ ਰਹੋ’ ਥੀਮ ਹੈ।
ਦੁਨੀਆ ਭਰ ਵਿਚ ਹਰ ਸਾਲ 23 ਜੂਨ ਨੂੰ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਖੇਡ ਤੇ ਫਿਟਨੈਸ ਨੂੰ ਸਮਰਪਿਤ ਹੈ। ਇਸ ਮੌਕੇ ਦੁਨੀਆ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਵਿਚ ਹਰ ਵਰਗ ਦੇ ਲੋਕ ਅਤੇ ਖਿਡਾਰੀ ਹਿੱਸਾ ਲੈਂਦੇ ਹਨ। 1894 ਵਿਚ ਅੱਜ ਹੀ ਦੇ ਦਿਨ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਹੋਈ ਸੀ। ਪਹਿਲੀ ਵਾਰ 23 ਜੂਨ 1948 ਨੂੰ ਓਲੰਪਿਕ ਦਿਵਸ ਮਨਾਇਆ ਗਿਆ ਸੀ। ਪੁਰਤਗਾਲ, ਯੂਨਾਨ, ਆਸਟ੍ਰੀਆ, ਕੈਨੇਡਾ, ਸਵਿਟਜ਼ਰਲੈਂਡ, ਗ੍ਰੇਟ ਬ੍ਰਿਟੇਨ, ੳਰੂਗਵੇ, ਵੇਨੇਜੂਏਲਾ ਅਤੇ ਬੈਲਜ਼ੀਅਮ ਨੇ ਪਹਿਲੀ ਵਾਰ ਓਲੰਪਿਕ ਦਿਵਸ ਦਾ ਆਯੋਜਨ ਕੀਤਾ ਸੀ।