National
ਪ੍ਰਧਾਨ ਮੰਤਰੀ ਮੋਦੀ ‘ਇੰਡੀਆ ਐਨਰਜੀ ਵੀਕ’ ਪ੍ਰੋਗਰਾਮ ਦਾ ਕਰਨਗੇ ਉਦਘਾਟਨ

ਕਰਨਾਟਕ ਵਿਖੇ 6 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ‘ਇੰਡੀਆ ਐਨਰਜੀ ਵੀਕ’ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਾਵੇਗਾ। ਜਿਸ ‘ਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਇਸ ਦੌਰਾਨ ਪੀਐਮ ਮੋਦੀ ਕਈ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਬੈਂਗਲੁਰੂ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ ਵਿਖੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਵੀ ਕਰਨਗੇ। ਉਥੇ ਹੀ ਇਹ ਵੀ ਦੱਸ ਦੇਈਏ ਇਸ ਤੋਂ ਇਲਾਵਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੈਂਗਲੁਰੂ ਦੇ ਵਿੱਚ 20% ਈਥਾਨੌਲ ਬਲੈਂਡਡ ਪੈਟਰੋਲ (ਈ-20) ਲਾਂਚ ਕੀਤਾ ਜਾਵੇਗਾ। ਇੰਡੀਆ ਐਨਰਜੀ ਵੀਕ 2023 ਦੇ ਵਿੱਚ 30 ਤੋਂ ਵੱਧ ਊਰਜਾ ਮੰਤਰੀ, 50 ਸੀੲਓ ਅਤੇ 10,000 ਤੋਂ ਵੱਧ ਡੈਲੀਗੇਟਾਂ ਦੇ ਵੱਲੋਂ ਹਿੱਸਾ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਭਾਰਤ ਨੂੰ ਗਲੋਬਲ ਆਰਥਿਕ ਵਿਕਾਸ ਦੇ ਇੰਜਨ ਅਤੇ ਗਲੋਬਲ ਖਪਤ ਲਈ ਇੱਕ ਡ੍ਰਾਈਵਰ ਦੇ ਤੌਰ ‘ਤੇ ਕੰਮ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸਵਦੇਸ਼ੀ ਸੋਲਰ-ਇਲੈਕਟ੍ਰਿਕ ਕੁੱਕਟੌਪ ਵੀ ਲਾਂਚ ਕਰਨਗੇ, ਜੋ ਘਰਾਂ ਨੂੰ ਘੱਟ-ਕਾਰਬਨ, ਘੱਟ ਲਾਗਤ ਵਾਲੇ ਖਾਣਾ ਪਕਾਉਣ ਦਾ ਵਿਕਲਪ ਮੁਹੱਈਆ ਕਰਵਾਏਗਾ ।