National
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨਾ ਰਹੇ ਆਪਣਾ 73ਵਾਂ ਜਨਮ ਦਿਨ..

ਦਿੱਲੀ 17ਸਤੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸੇਵਾ ਪਖਵਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ ਵਾਲੇ ਇਸ ਸੇਵਾ ਪਖਵਾੜਾ ਦੌਰਾਨ ਭਾਜਪਾ ਵਰਕਰ ਵੱਖ-ਵੱਖ ਸਮਾਜਾਂ ਅਤੇ ਵਰਗਾਂ ਨਾਲ ਜੁੜ ਕੇ ਸਮੱਸਿਆਵਾਂ ਦਾ ਹੱਲ ਕੱਢਣਗੇ। ਭਾਜਪਾ ਸ਼ਾਸਤ ਰਾਜ ਸਰਕਾਰਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੀਆਂ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।
2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਹਰ ਵਾਰ ਕੁਝ ਨਾ ਕੁਝ ਖਾਸ ਹੁੰਦਾ ਹੈ। ਇਸ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਆਪਣੇ ਜਨਮ ਦਿਨ ‘ਤੇ ਕਈ ਵੱਡੀਆਂ ਯੋਜਨਾਵਾਂ ਲਾਂਚ ਕਰਨ ਜਾ ਰਹੇ ਹਨ। ਆਓ ਜਾਣਦੇ ਹਾਂ ਕਿ 2014 ਤੋਂ ਹੁਣ ਤੱਕ ਪੀਐਮ ਮੋਦੀ ਨੇ ਆਪਣਾ ਜਨਮ ਦਿਨ ਕਿਵੇਂ ਮਨਾਇਆ?