Connect with us

India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖਰੇ ਅੰਦਾਜ਼ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਲਿਖੀ ਚਿੱਠੀ

ਪ੍ਰਧਾਨ ਮੰਤਰੀ ਮੋਦੀ ਦਾ ਧੋਨੀ ਦੇ ਨਾਮ ਇੱਕ ਖ਼ਤ

Published

on

 ਪ੍ਰਧਾਨ ਮੰਤਰੀ ਮੋਦੀ ਦਾ ਧੋਨੀ ਦੇ ਨਾਮ ਇੱਕ ਖ਼ਤ 

20 ਅਗਸਤ : ਕ੍ਰਿਕਟ ਦੁਨੀਆਂ ਭਰ ਦੇ ਲੋਕਾਂ ਦੁਆਰਾ ਪਸੰਦ ਕੀਤੀ ਜਾਣ ਵਾਲੀ ਖੇਡ ਹੈ,ਕ੍ਰਿਕਟ ਭਾਰਤੀਆਂ ਦੇ ਦਿਲ ਦੀ ਧੜਕਣ ਹੈ। ਪਰ ਬੀਤੇ ਦਿਨਾਂ ਵਿੱਚ ਕ੍ਰਿਕਟ ਜਗਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਸੀ। ਉਹ ਇਹ ਕਿ ਕ੍ਰਿਕਟ ਦੇ ਚੋਟੀ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਜਿਸਦੇ ਬਾਅਦ ਕ੍ਰਿਕਟ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਛਾ ਗਈ ਸੀ। 
ਪਰ ਅੱਜ ਮਹਿੰਦਰ ਸਿੰਘ ਧੋਨੀ ਬਾਰੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਉਹ ਇਹ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਮਹਿੰਦਰ ਸਿੰਘ ਧੋਨੀ ਨੂੰ ਇੱਕ ਚਿੱਠੀ ਲਿਖੀ,ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ “ਤੁਸੀਂ ਭਾਵਨਾਤਮਕ ਤਰੀਕੇ ਨਾਲ ਇੱਕ ਵੀਡੀਓ ਸਾਂਝਾ ਕੀਤਾ,ਜੋ ਪੂਰੇ ਦੇਸ਼ ਨੂੰ ਭਾਵੁਕ ਕਰਦਾ ਇਕ ਕੇਂਦਰ ਬਿੰਦੂ ਬਣ ਗਿਆ। ਤੁਹਾਡੇ ਦੁਆਰਾ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਕਰਕੇ 130 ਕਰੋੜ ਭਾਰਤੀ ਨਿਰਾਸ਼ ਹਨ,ਪਰ ਉਹ ਸਾਰੇ ਤੁਹਾਡੇ ਕੰਮ ਦੇ ਸ਼ੁਕਰਗੁਜ਼ਾਰ ਹਨ ਜੋ ਤੁਸੀਂ ਭਾਰਤੀ ਕ੍ਰਿਕਟ ਲਈ ਕੀਤਾ। ” 
   ਇੱਕ ਲੰਮੇ ਪ੍ਰਸ਼ੰਸਾ ਪੱਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਧੋਨੀ ਨੂੰ ਨੌਜਵਾਨਾਂ ਦੀ ਪ੍ਰੇਰਨਾ ਕਿਹਾ ਅਤੇ ਭਾਰਤ ਨੂੰ 2 ਵਰਲਡ ਕੱਪ ਜਿਤਾਉਣ ਲਈ ਧੰਨਵਾਦ ਕੀਤਾ ਅਤੇ ਧੋਨੀ  ਦੇ ਹਰ ਅੰਦਾਜ਼ ਬਾਰੇ ਲਿਖ ਕੇ ਪ੍ਰਸ਼ੰਸਾ ਕੀਤੀ।    
   ਮਹਿੰਦਰ ਸਿੰਘ ਧੋਨੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਲਿਖਿਆ “ਕਿ ਜਦੋਂ ਇੱਕ ਕਲਾਕਾਰ, ਸੈਨਿਕ ਅਤੇ ਸਪੋਰਟਸਪਰਸਨ ਦੇ ਕੰਮ ,ਮਿਹਨਤ ਅਤੇ ਤਿਆਗ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਤਾਂ ਚੰਗਾ ਲੱਗਦਾ,ਬਹੁਤ-ਬਹੁਤ ਧੰਨਵਾਦ ਤਾਰੀਫ ਤੇ ਸ਼ੁਭ-ਇੱਛਾਵਾਂ ਲਈ। ” 
ਇਸ ਲੰਮੇ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਦਰ ਸਿੰਘ ਧੋਨੀ ਬਾਰੇ ਬਹੁਤ ਸਾਰੀਆਂ ਗੱਲਾਂ ਲਿਖੀਆਂ ,ਜਿਸਦੇ ਬਾਅਦ ਐੱਮ.ਐੱਸ. ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।