Jalandhar
ਜਲੰਧਰ ਬੱਸ ਸਟੈਂਡ ‘ਤੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ, ਹੋਇਆ ਪਰਚਾ ਦਰਜ
ਜਲੰਧਰ, 02 ਜੁਲਾਈ (ਪਰਮਜੀਤ ਸਿੰਘ): ਕੱਲ੍ਹ ਬੱਸ ਸਟੈਂਡ ਦੇ ਬਾਹਰ ਲੱਗਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਤੇ ਹਲਕਾ ਵਿਧਾਇਕ ਦੇ ਵਿਰੋਧ ਵਿੱਚ ਧਰਨਾ ਲਗਾਇਆ ਸੀ ਤੇ ਬੱਸ ਸਟੈਂਡ ਚੌਕੀ ਵੱਲੋਂ 10 ਦੁਕਾਨਦਾਰਾਂ ‘ਤੇ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਚੰਦਨ ਮਾਘਾ ਨੇ ਕਿਹਾ ਕਿ ਥਾਣਾ 6 ਦੀ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ ਹੈ। ਜਿਸ ਵਿੱਚ ਉਹਦੇ ਸੱਟਾਂ ਲੱਗੀਆਂ ਨੇ ਤੇ ਉਹ ਆਪਣੀ ਤੇ ਦੁਕਾਨਦਾਰਾਂ ਦੀ ਸਲਾਮਤੀ ਦੀ ਮੰਗ ਕਰਦਾ ਹੈ। ਚੰਦਨ ਨੇ ਕਿਹਾ ਕਿ ਇਹ ਸਭ ਕੁਝ ਇਲਾਕਾ ਵਿਧਾਇਕ ਦੀ ਸ਼ਹਿ ਤੇ ਹੋ ਰਿਹਾ ਹੈ ਜਿਸ ਤੋਂ ਇਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ।
ਦੁਕਾਨਦਾਰਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੀਡਰ ਸਰਬਜੀਤ ਸਿੰਘ ਮੱਕੜ ਅੱਜ ਧਰਨੇ ਵਿੱਚ ਨਾਲ ਸ਼ਾਮਿਲ ਹੋਏ। ਜਿਨ੍ਹਾਂ ਨੇ ਕਿਹਾ ਕਿ ਹਲਕਾ ਵਿਧਾਇਕ ਪ੍ਰਗਟ ਸਿੰਘ ਬੱਸ ਸਟੈਂਡ ਦੇ ਦੁਕਾਨਦਾਰਾਂ ਨੂੰ ਬਾਹਰ ਦੀਆਂ ਦੁਕਾਨਾਂ ਧੱਕੇ ਨਾਲ ਖਾਲੀ ਕਰਵਾ ਰਿਹਾ ਹੈ। ਮੱਕੜ ਨੇ ਕਿਹਾ ਕਿ ਜੋ ਦੁਕਾਨਦਾਰ ਪੰਜਾਹ ਸਾਲਾਂ ਤੋਂ ਬੱਸ ਸਟੈਂਡ ਦੇ ਬਾਹਰ ਦੁਕਾਨਾਂ ਲਾ ਕੇ ਰੋਜ਼ੀ ਰੋਟੀ ਚਲਾ ਰਹੇ ਨੇ ਉਹ ਉਨ੍ਹਾਂ ਦੇ ਹੱਕ ਵਿੱਚ ਨੇ ਤੇ ਉਨ੍ਹਾਂ ਨੂੰ ਪੂਰਾ ਇਨਸਾਫ ਦਿਵਾਉਣਗੇ।