Amritsar
ਪੰਜਾਬ ਨੇ ਜਾਰੀ ਕੀਤਾ ਪਹਿਲਾ COVID-19 ਬੁਲੇਟਿਨ, ਜਾਣੋ ਸਹੀ ਤੱਥ ਤੇ ਸਥਿਤੀ

ਸੂਬੇ ਚ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਦੇ 925 ਯਾਤਰੀ ਅਜੇ ਵੀ ਅਨਟ੍ਰੇਸਡ
ਪੰਜਾਬ ਨੇ ਆਪਣਾ ਪਹਿਲਾ COVID- 19, ਯਾਨੀ ਕੋਰੋਨਾ ਵਾਇਰਸ (#CORONA VIRUS) ਬੁਲੇਟਿਨ ਜਾਰੀ ਕਰ ਦਿੱਤਾ ਹੈ। ਇਸ ਬੁਲੇਟਿਨ ਵਿੱਚ ਕਈ ਅਹਿਮ ਤੱਥਾਂ ਦਾ ਖੁਲਾਸਾ ਹੋਇਆ ਹੈ। ਜਾਰੀ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਪ੍ਰਭਾਵਿਤ ਪ੍ਰਮੁੱਖ ਮੁਲਕਾਂ- ਚੀਨ, ਕੋਰੀਆ, ਇਰਾਨ, ਇਟਲੀ, ਅਮਰੀਕਾ ਅਤੇ ਥਾਈਲੈਂਡ ਸਣੇ ਕਈਆਂ ਹੋਰਨਾਂ ਮੁਲਕਾਂ ਦੇ 5950 ਯਾਤਰੂਆਂ ਨੂੰ ਉਨ੍ਹਾਂ ਦੀ ਟ੍ਰੈਵਲ ਹਿਸਟਰੀ ਦੇ ਆਧਾਰ ਉੱਤੇ ਨਿਗਰਾਨੀ ਚ ਰੱਖਿਆ ਗਿਆ ਹੈ।
5950 ਵਿਚੋਂ 925 ਅਜਿਹੇ ਯਾਤਰੀ ਅਜੇ ਵੀ ਲੱਭੇ ਨਹੀਂ ਜਾ ਸਕੇ ਨੇ ਜਿਸ ਕਾਰਨ ਉਹਨਾਂ ਬਾਰੇ ਸੰਸਾ ਜਾਰੀ ਹੈ। ਜਦੋਂ ਕਿ ਇਹਨਾਂ ਵਿਚੋਂ 3607 ਯਾਤਰੀ ਨਿਗਰਾਨੀ ਦੇ 28 ਦਿੰਨ ਪੂਰੇ ਕਰ ਚੁੱਕੇ ਨੇ, ਯਾਨੀ ਕਿ ਖ਼ਤਰੇ ਵਿਚੋਂ ਪੂਰੀ ਤਰ੍ਹਾਂ ਬਾਹਰ ਨੇ।
5950 ਵਿਚੋਂ ਸਿਰਫ਼ 9 ਯਾਤਰੀਆਂ ਵਿੱਚ ਹੀ ਕੋਰੋਨਾ ਵਾਇਰਸ (COVID 19) ਦੇ ਲੱਛਣ ਮਿਲੇ ਸਨ। ਅੰਮ੍ਰਿਤਸਰ ਅਤੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਅਟਾਰੀ- ਵਾਗਾਹ ICP ਚੈੱਕ ਪੋਸਟ ਅਤੇ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿੱਖੇ ICP ਰਾਹੀਂ ਆਏ ਅਤੇ screen ਹੋਏ 76336 ਵਿਚੋਂ ਸਿਰਫ਼ 4 ਯਾਤਰੀਆਂ ਵਿੱਚ ਹੀ ਕੋਰੋਨਾ ਦੇ ਲੱਛਣ ਮਿਲੇ ਜੋ ਨਿਗਰਾਨੀ ਹੇਠ ਨੇ।
