Uncategorized
ਪੰਜਾਬ ਸਰਕਾਰ ਅਨਲੌਕ-4 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ
ਅਨਲੌਕ-4 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ,ਸਕੂਲਾਂ ‘ਚ 50 ਫ਼ੀਸਦੀ ਸਟਾਫ ਬੁਲਾਇਆ ਜਾ ਸਕਦਾ

ਅਨਲੌਕ-4 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ
ਸਕੂਲਾਂ ‘ਚ 50 ਫ਼ੀਸਦੀ ਸਟਾਫ ਬੁਲਾਇਆ ਜਾ ਸਕਦਾ
ਡਿਸਟੈਂਸ ਐਜੂਕੇਸ਼ਨ ਦਾ ਸਿਲਸਿਲਾ ਜਾਰੀ ਰਹੇਗਾ
ਸਿਨੇਮਾ ਹਾਲ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ ਬੰਦ
19 ਸਤੰਬਰ :ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੌਰਾਨ ਫਿਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਅਨਲੌਕ-4 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਮੁਤਾਬਿਕ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੰਸਥਾਵਾਂ ‘ਚ ਰੈਗੂਲਰ ਕਲਾਸਾਂ ਨਹੀਂ ਲੱਗਣਗੀਆਂ ਜਦਕਿ ਡਿਸਟੈਂਸ ਐਜੂਕੇਸ਼ਨ ਦਾ ਸਿਲਸਿਲਾ ਜਾਰੀ ਰਹੇਗਾ।
ਦੱਸ ਦਈਏ ਕਿ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਸਕੂਲਾਂ ‘ਚ 50 ਫ਼ੀਸਦੀ ਸਟਾਫ ਬੁਲਾਇਆ ਜਾ ਸਕਦਾ ਹੈ। ਉੱਚ ਵਿਦਿਅਕ ਅਦਾਰਿਆਂ ‘ਚ ਸਿਰਫ਼ ਰਿਸਰਚ ਸਕਾਲਰਾਂ (ਪੀਐੱਚਡੀ) ਅਤੇ ਪੋਸਟ ਗ੍ਰੈਜੂਏਟ ਸਟੂਡੈਂਟਸ ਵੱਖ-ਵੱਖ ਤਕਨੀਕੀ ਕਾਰਜਾਂ ਲਈ ਆ ਸਕਦੇ ਹਨ।
ਪੰਜਾਬ ਸਰਕਾਰ ਦੀਆਂ ਇਨ੍ਹਾਂ ਗਾਈਡਲਾਈਨਜ਼ ਮੁਤਾਬਿਕ ਅਜੇ ਸਿਨੇਮਾ ਹਾਲ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ ਬੰਦ ਰਹਿਣਗੇ।
Continue Reading