Uncategorized
ਰਾਹੋਂ 13 ਵਾਰਡਾਂ ‘ਚੋਂ 7 ਸੀਟਾਂ ਤੇ ਨਵਾਂਸ਼ਹਿਰ 19 ਵਾਰਡਾਂ ‘ਚੋਂ 11 ‘ਤੇ ਕਾਂਗਰਸ ਦੀ ਜਿੱਤ

ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਨਗਰ ਕੌਂਸਲ ਚੋਣਾਂ ਵਿਚ ਜਿੱਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਵੋਟਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਜਿਤਾਉਣ ਵਿਚ ਆਪਣਾ ਬਣਦਾ ਯੋਗਦਾਨ ਦਿੱਤਾ ਹੈ। ਇਸ ਮੌਕੇ ਸਾਰੇ ਉਮੀਦਵਾਰਾਂ ਵੱਲੋਂ ਵੀ ਵੋਟਰਾਂ ਦਾ ਧੰਨਵਾਦ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਦੀ ਯੋਗ ਅਗਵਾਈ ਹੇਠ ਅੱਜ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਐੱਸਡੀਐੱਮ ਕਮ ਰਿਟਰਨਿੰਗ ਅਫ਼ਸਰ ਜਗਦੀਸ਼ ਸਿੰਘ ਜੌਹਲ ਦੀ ਜੇਰੇ ਨਿਗਰਾਨੀ ਹੇਠ ਸਾਰੇ 19 ਵਾਰਡਾਂ ਵਿਚ ਹੋਈ ਪੋਲਿੰਗ ਦੀ ਗਿਣਤੀ ਕੀਤੀ ਗਈ। ਇਸ ਮੌਕੇ ਐੱਸਐੱਸਪੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਐੱਸਪੀ ਵਜ਼ੀਰ ਸਿੰਘ ਖਹਿਰਾ ਦੀ ਅਗਵਾਈ ਹੇਠ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਐੱਸਡੀਐੱਮ- ਕਮ- ਰਿਟਨਿੰਗ ਅਫ਼ਸਰ ਜਗਦੀਸ਼ ਸਿੰਘ ਜੌਹਲ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਨਵਾਂਸ਼ਹਿਰ ਦੇ 19 ਵਾਰਡਾਂ ਵਿਚੋਂ ਕਾਂਗਰਸ ਨੂੰ 11 ਸੀਟਾਂ, ਆਜਾਦ ਨੂੰ 4 ਸੀਟਾਂ, ਅਕਾਲੀ ਨੂੰ 3 ਅਤੇ ਬਸਪਾ ਨੂੰ ਇਕ ਸੀਟ ‘ਤੇ ਜਿੱਤ ਮਿਲੀ। ਜਦਕਿ ਭਾਜਪਾ ਨੂੰ ਇਕ ਵੀ ਸੀਟ ਤੇ ਜਿੱਤ ਨਹੀਂ ਮਿਲੀ।
ਨਵਾਂਸ਼ਹਿਰ ਦੇ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਬਲਵਿੰਦਰ ਕੌਰ ਨੇ 702 ਵੋਟਾਂ ਨਾਲ, ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਕਾਂਗਰਸ ਉਮੀਦਵਾਰ ਬਲਵਿੰਦਰ ਕੁਮਾਰ ਨੇ 1050 ਵੋਟਾਂ ਨਾਲ, ਵਾਰਡ ਨੰਬਰ 3 ਤੋਂ ਅਕਾਲੀ ਉਮੀਦਵਾਰ ਜਿੰਦਰਜੀਤ ਕੌਰ ਨੇ 669 ਵੋਟਾਂ ਨਾਲ, ਵਾਰਡ ਨੰਬਰ 4 ਤੋਂ ਅਕਾਲੀ ਉਮੀਦਵਾਰ ਪਰਮ ਸਿੰਘ ਖ਼ਾਲਸਾ ਨੇ 918 ਵੋਟਾਂ ਨਾਲ, ਵਾਰਡ ਨੰਬਰ 5 ਤੋਂ ਕਾਂਗਰਸ ਉਮੀਦਵਾਰ ਪਰਮਜੀਤ ਕੌਰ ਨੇ 670 ਵੋਟਾਂ ਨਾਲ, ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਸਚਿਨ ਦੀਵਾਨ 608 ਵੋਟਾਂ ਨਾਲ, ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਕਲਵੰਤ ਕੌਰ ਨੇ 668 ਵੋਟਾਂ ਨਾਲ, ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਪਰਵੀਨ ਕੁਮਾਰ ਨੇ 593 ਵੋਟਾਂ ਨਾਲ, ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਮੋਨਿਕਾ ਗੋਗਾ ਨੇ 559 ਵੋਟਾਂ ਨਾਲ, ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਮੱਖਣ ਸਿੰਘ ਨੇ 792 ਵੋਟਾਂ ਨਾਲ, ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਨਿਸ਼ੂ ਨੇ 872 ਵੋਟਾਂ ਨਾਲ, ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਲਲਿਤ ਮੋਹਨ ਪਾਠਕ ਨੇ 1162 ਵੋਟਾਂ ਨਾਲ, ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਜਸਪ੍ਰਰੀਤ ਕੌਰ ਬਖਸ਼ੀ ਨੇ 668 ਵੋਟਾਂ ਨਾਲ, ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਪਿਰਥੀ ਚੰਦ ਨੇ 459 ਵੋਟਾਂ ਨਾਲ, ਵਾਰਡ ਨੰਬਰ 15 ਤੋਂ ਅਕਾਲੀ ਉਮੀਦਵਾਰ ਸੀਸ ਕੌਰ ਨੇ 499 ਵੋਟਾਂ ਨਾਲ, ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਲਾਲ ਨੇ 692 ਵੋਟਾਂ ਨਾਲ, ਵਾਰਡ ਨੰਬਰ 17 ਤੋਂ ਕਾਂਗਰਸੀ ਉਮੀਦਵਾਰ ਚੇਤ ਰਾਮ ਰਤਨ ਨੇ 358 ਵੋਟਾਂ ਨਾਲ, ਵਾਰਡ ਨੰਬਰ 18 ਤੋਂ ਬਸਪਾ ਉਮੀਦਵਾਰ ਗੁਰਮੁੱਖ ਸਿੰਘ ਨੇ 330 ਵੋਟਾਂ ਨਾਲ ਅਤੇ ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਜਸਵੀਰ ਕੌਰ ਨੇ 558 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।