Connect with us

punjab

ਪੰਜਾਬ ਯੋਜਨਾਬੰਦੀ ਵਿਭਾਗ ਅਤੇ ਐਸ.ਡੀ.ਜੀ.ਸੀ.ਸੀ. ਵੱਲੋਂ ‘ਸਥਾਈ ਵਿਕਾਸ ਹੀ ਸਹੀ ਵਿਕਾਸ’ ਦੇ ਵਿਸ਼ੇ ‘ਤੇ ਪੋਸਟਰ ਅਤੇ ਕਵਿਤਾ ਮੁਕਾਬਲਿਆਂ ਦਾ ਐਲਾਨ

Published

on

sdgcc

ਇਹ ਯਕੀਨੀ ਬਣਾਉਣ ਲਈ ਕਿ ਨੌਜਵਾਨ ਸਥਾਈ ਵਿਕਾਸ ਅਤੇ ਐਸ.ਡੀ.ਜੀਜ਼ ਨੂੰ ਸਮਝਣ, ਪੰਜਾਬ ਯੋਜਨਾਬੰਦੀ ਵਿਭਾਗ ਅਤੇ ਯੂ.ਐਨ.ਡੀ.ਪੀ.- ਐਸ.ਡੀ.ਜੀ ਕਾਰਡੀਨੇਸ਼ਨ  ਸੈਂਟਰ ਵੱਲੋਂ ਯੂਥ ਫਾਰ ਐਸ.ਡੀ.ਜੀਜ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਹਿੱਸੇ ਵਜੋਂ ਸੂਬੇ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਸੈਸ਼ਨ ਕਰਵਾਏ ਜਾ ਰਹੇ ਹਨ ਅਤੇ ‘ਸਥਾਈ ਵਿਕਾਸ ਹੀ ਸਹੀ ਵਿਕਾਸ’ ਦੇ ਵਿਸ਼ੇ ‘ਤੇ ਪੋਸਟਰ ਮੇਕਿੰਗ ਅਤੇ ਕਵਿਤਾ ਲਿਖਣ ਦੇ ਮੁਕਾਬਲਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਵੇਰਵਾ ਜਾਰੀ ਕਰਦੇ ਪਤਾ ਲੱਗਿਆ ਕਿ ਭਾਗੀਦਾਰ, ਐਸ.ਡੀ.ਜੀਜ਼ ਅਤੇ ਸਥਾਈ ਵਿਕਾਸ ਬਾਰੇ ਵਿਆਖਿਆ/ ਸਮਝ, ਐਸ.ਡੀ.ਜੀਜ਼ ਕਿਵੇਂ ਕੋਵਿਡ ਦਾ ਸਾਹਮਣਾ ਕਰ ਸਕਦੇ ਹਨ ਅਤੇ ਐਸ.ਡੀ.ਜੀਜ਼ ਆਉਣ ਵਾਲੇ ਸਮੇਂ ਵਿੱਚ ਸਾਡੇ ਪੰਜਾਬ ਨੂੰ ਕਿਵੇਂ ਖੁਸ਼ਹਾਲ ਬਣਾ ਸਕਦੇ ਹਨ, ਨੂੰ ਧਿਆਨ ਵਿੱਚ ਰੱਖਦਿਆਂ ‘ਸਥਾਈ ਵਿਕਾਸ ਹੀ ਸਹੀ ਵਿਕਾਸ’ ਦੇ ਵਿਸ਼ੇ ‘ਤੇ ਪੋਸਟਰ ਬਣਾ ਸਕਦੇ ਹਨ ਜਾਂ ਕਵਿਤਾ ਲਿਖ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਕਵਿਤਾ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਵਿੱਚੋ ਕਿਸੇ ਵੀ ਭਾਸ਼ਾ ਵਿੱਚ ਲਿਖ ਕੇ ਜਮ੍ਹਾਂ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਮੁਕਾਬਲੇ ਦੀ ਹਰੇਕ ਸ਼੍ਰੇਣੀ ਲਈ ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਹਿਲੇ ਇਨਾਮ ਦੇ ਜੇਤੂ ਨੂੰ 7,500 ਰੁਪਏ, ਦੂਜੇ ਨੂੰ 5,000 ਰੁਪਏ ਅਤੇ ਤੀਜੇ ਨੂੰ 2500 ਰੁਪਏ ਦਿੱਤੇ ਜਾਣਗੇ। ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਯੋਜਨਾਬੰਦੀ ਵਿਭਾਗ, ਪੰਜਾਬ ਅਤੇ ਐਸ.ਡੀ.ਜੀ.ਸੀ.ਸੀ., ਪੰਜਾਬ ਤੋਂ ਪ੍ਰਸ਼ੰਸਾ ਪੱਤਰ ਵੀ ਮਿਲੇਗਾ। ਐਸ.ਡੀ.ਜੀ.ਸੀ.ਸੀ. ਆਪਣੇ ਸੋਸ਼ਲ ਮੀਡੀਆ ਹੈਂਡਲਜ਼ (ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ) ਰਾਹੀਂ ਪੇਂਟਿੰਗ ਅਤੇ ਕਲਾਕਾਰ ਨੂੰ ਉਤਸ਼ਾਹਤ ਕਰੇਗੀ। ਸਾਰੀਆਂ ਐਂਟਰੀਆਂ ‘ਐਸ.ਡੀ.ਜੀ. ਅਕੈਡਮੀਆ ਕਨਕਲੇਵ’ ਵਿਖੇ ਇੱਕ ਗੈਲਰੀ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਪੋਸਟਰ ਜਾਂ ਕਵਿਤਾ ਨੂੰ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 31 ਜੁਲਾਈ, 2021 ਹੈ ਅਤੇ ਨਤੀਜੇ 12 ਅਗਸਤ, 2021 ਨੂੰ ਐਲਾਨੇ ਜਾਣਗੇ। ਇਸ ਮੰਤਵ ਲਈ ਵਿਦਿਆਰਥੀ ਵੈਬਸਾਈਟ www.sdgccpb.in .  ਲਾਗਇਨ ਕਰ ਸਕਦੇ ਹਨ।