Connect with us

Punjab

ਪੰਜਾਬੀ ਕੁੜੀ ਦਾ ਇੰਗਲੈਂਡ ‘ਚ ਗੋਰੇ ਨੇ ਕੀਤਾ ਕਤ.ਲ

Published

on

ਪੰਜਾਬ ਦੇ ਤਰਨਤਾਰਨ ਦੇ ਪਿੰਡ ਪਿੱਦੀ ਦੀ 24 ਸਾਲਾ ਕਿਰਨ ਦੀਪ ਕੌਰ ਦਾ ਇੰਗਲੈਂਡ ਵਿੱਚ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਪੂਰੇ ਪਿੰਡ ਅਤੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਸਮਾਜਿਕ ਸੰਗਠਨਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿਰਨ ਦੀਪ ਕੌਰ ਦੀ ਲਾਸ਼ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।

ਵਿਦੇਸ਼ ਵਿੱਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਇੰਗਲੈਂਡ ਗਈ ਪੰਜਾਬ ਦੀ 24 ਸਾਲਾ ਕਿਰਨਦੀਪ ਕੌਰ ਦੀ ਹੱਤਿਆ ਦੀ ਖ਼ਬਰ ਨੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕਿਰਨਦੀਪ ਕੌਰ ਤਰਨਤਾਰਨ ਦੇ ਪਿੰਡ ਪਿੱਦੀ ਨਾਲ ਸਬੰਧਤ ਸੀ ਅਤੇ ਕਰੀਬ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਯੂਕੇ ਗਈ ਸੀ। ਬਾਅਦ ਵਿੱਚ ਉਸ ਨੇ ਵਰਕ ਪਰਮਿਟ ਹਾਸਲ ਕੀਤਾ ਸੀ।

ਲੰਡਨ ਦੀ ਮੈਟਰੋਪੋਲਿਟਨ ਪੁਲਿਸ ਮੁਤਾਬਕ 12 ਜੁਲਾਈ ਦੀ ਸਵੇਰ Hayes ਦੇ Uxbridge Road ਸਥਿਤ ਇੱਕ ਪ੍ਰਾਪਰਟੀ ‘ਚ ਚਾਕੂ ਮਾਰਨ ਦੀ ਸੂਚਨਾ ਮਿਲੀ। ਮੌਕੇ ‘ਤੇ 24 ਸਾਲਾ ਕਿਰਨਦੀਪ ਕੌਰ ਜ਼ਖ਼ਮੀ ਹਾਲਤ ਵਿੱਚ ਮਿਲੀ, ਪਰ ਐਮਰਜੈਂਸੀ ਸੇਵਾਵਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਮਾਮਲੇ ਵਿੱਚ 44 ਸਾਲਾ Daniel Sean James ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਬਲੇਡ ਵਾਲੀ ਵਸਤੂ ਰੱਖਣ ਦੇ ਦੋਸ਼ ਲਗਾਏ ਗਏ ਹਨ।