Connect with us

Uncategorized

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਸੋਸ਼ਲ ਮੀਡੀਆ ਤੇ ਕੁਕਿੰਗ ਕਰਦੇ ਹੋਏ ਕੀਤੀ ਆਪਣੀ ਵੀਡੀਓ ਸਾਂਝੀ

Published

on

diljit dosanjh

ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਪਿਛਲੇ ਸਾਲ ਵੀ ਉਨ੍ਹਾਂ ਨੇ ਤਾਲਾਬੰਦੀ ‘ਚ ਆਪਣੀ ਕੁਕਿੰਗ ਦੇ ਹੁਨਰ ਦੇ ਨਾਲ ਹਰ ਇੱਕ ਦਾ ਕਾਫ਼ੀ ਮਨੋਰੰਜਨ ਕੀਤਾ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਮਸਤੀ ਦੇ ਨਾਲ ਕੁਕਿੰਗ ਕਰਦੇ ਹੋਏ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਬਲੈਡਰ ‘ਚ ਕੁਝ ਮਿਕਸ ਕਰਕੇ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਬਾਅਦ ‘ਚ ਫਰਾਈਪੈਨ ‘ਚ ਆਪਣੇ ਅੰਦਾਜ਼ ‘ਚ ਤੜਕਾ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਦੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਵੱਖਰੇ ਹੀ ਮੁਕਾਮ ਤੇ ਪਹੁੰਚਾ ਦਿੱਤਾ ਹੈ। ਵਿਦੇਸ਼ਾਂ ‘ਚ ਵੀ ਦਿਲਜੀਤ ਦੋਸਾਂਝ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫ਼ੀ ਸਰਗਰਮ ਹਨ। ਉਹ ਪਾਲੀਵੁੱਡ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।

Continue Reading
Click to comment

Leave a Reply

Your email address will not be published. Required fields are marked *