Punjab
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹੋਇਆ ਦੇਹਾਂਤ
ਬੇਹੱਦ ਮੰਦਭਾਗੀ ਖਬਰ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਹੈ। ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ। ਦੱਸ ਦੇਈਏ ਕਿ 27 ਸਤੰਬਰ ਨੂੰ ਪੰਜਾਬੀ ਗਾਇਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਸੋਸ਼ਲ਼ ਮੀਡੀਆ ਤੇ ਪੰਜਾਬੀ ਗਾਇਕਾ ਤੇ ਅਦਾਕਾਰਾਂ ਵੱਲੋਂ ਪੋਸਟਾਂ ਪਾ ਕੇ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 35 ਸਾਲਾ ਪੰਜਾਬੀ ਗਾਇਕ ਨੂੰ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਮੋਟਰਸਾਈਕਲ ਹਾਦਸੇ ਵਿੱਚ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।
ਇੱਥੇ ਦੱਸ ਦੇਈਏ ਕਿ ਗਾਇਕ ਰਾਜਵੀਰ ਜਵੰਦਾ ਦਾ ਪਿਛੋਕੜ ਪਿੰਡ ਜਗਰਾਓਂ ਨੇੜੇ ਪੋਨਾ ਹੈ ਅਤੇ ਰਾਜਵੀਰ ਜਵੰਦਾ ਪੁਲਿਸ ਵਿਚ ਕਾਂਸਟੇਬਲ ਦੀ ਨੌਕਰੀ ਛੱਡ ਕੇ ਗਾਇਕੀ ਵਿੱਚ ਚਲੇ ਗਏ ਸੀ। ਹੁਣ ਇਹ ਪਿੰਡ ਵਿੱਚ ਨਹੀਂ ਰਹਿੰਦੇ ਸੀ ਤੇ ਆਪਣੀ ਮਾਤਾ, ਪਤਨੀ ਤੇ ਦੋ ਬੱਚਿਆਂ ਨਾਲ ਮੁਹਾਲੀ ਹੀ ਰਹਿਣ ਲੱਗ ਪਏ ਸੀ।
