National
ਪੁਰੀ ਰੱਥ ਯਾਤਰਾ ਅੱਜ ਤੋਂ ਹੋਈ ਸ਼ੁਰੂ, ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਜਗਨਨਾਥ ਮੰਦਰ ‘ਚ ਕੀਤੀ ਮੰਗਲਾ ਆਰਤੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਅੱਜ ਸਵੇਰੇ 4 ਵਜੇ ਜਮਾਲਪੁਰ ਇਲਾਕੇ ਵਿੱਚ ਰੱਥ ਯਾਤਰਾ ਤੋਂ ਪਹਿਲਾਂ ਸ਼ਾਹ ਨੇ ਜਗਨਨਾਥ ਮੰਦਰ ਵਿੱਚ ‘ਮੰਗਲਾ ਆਰਤੀ’ ਵਿੱਚ ਹਿੱਸਾ ਲਿਆ। ‘ਤੇ ਓਥੇ ਆਰਤੀ ਕੀਤੀ

ਦੱਸ ਦੇਈਏ ਕਿ ਆਸਥਾ ਦਾ ਮਿਆਰ ‘ਜਗਨਨਾਥ ਰਥ ਯਾਤਰਾ 2023’ ਮੰਗਲਵਾਰ ਤੋਂ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਯਾਤਰਾ ਹਰ ਸਾਲ ਅਸਾਧ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਕੱਢੀ ਜਾਂਦੀ ਹੈ। ਇਸ ਯਾਤਰਾ ਦੌਰਾਨ, ਭਗਵਾਨ ਜਗਨਨਾਥ ਆਪਣੇ ਵੱਡੇ ਭਰਾ ਬਲਰਾਮ ਅਤੇ ਭੈਣ ਸੁਭੱਦਰਾ ਦੇ ਨਾਲ ਰੱਥ ਯਾਤਰਾ ਰਾਹੀਂ ਪੁਰੀ ਵਿੱਚ ਆਪਣੀ ਮਾਸੀ ਦੇ ਘਰ ਯਾਨੀ ਗੁੰਡੀਚਾ ਮੰਦਰ ਜਾਂਦੇ ਹਨ। ਤਿੰਨੇ ਦੇਵਤੇ ਸਜੇ ਹੋਏ ਰੱਥ ‘ਤੇ ਬੈਠ ਕੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਪਣੀ ਮਾਸੀ ਦੇ ਘਰ ਪਹੁੰਚਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਰੱਥ ਯਾਤਰਾ ਦਾ ਆਯੋਜਨ ਨਾ ਸਿਰਫ ਪੁਰੀ ਵਿੱਚ ਕੀਤਾ ਜਾਂਦਾ ਹੈ, ਬਲਕਿ ਅਹਿਮਦਾਬਾਦ, ਕਾਸ਼ੀ, ਵ੍ਰਿੰਦਾਵਨ, ਕਾਨਪੁਰ, ਦਿੱਲੀ, ਭੋਪਾਲ, ਪੰਜਾਬ, ਆਂਧਰਾ ਪ੍ਰਦੇਸ਼ ਅਤੇ ਰਾਂਚੀ ਵਿੱਚ ਵੀ ਆਯੋਜਿਤ ਕੀਤਾ ਜਾਂਦਾ ਹੈ।
