Connect with us

National

ਪੁਤਿਨ ਦਾ ਭਾਰਤੀ ਦੌਰਾ :ਦਿਲਚਸਪ ਪਹਿਲੂ – ਅਨੋਖੀ ਕਾਰ ਤੇ ਅਨੋਖੇ ਜਹਾਜ਼; ਮਲ ਮੂਤਰ ਵੀ ਨਾਲ ਲੈ ਕੇ ਜਾਣਗੇ! 

Published

on

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਦੋ ਦਿਨਾਂ ਦੇ ਭਾਰਤ ਦੌਰੇ ‘ਤੇ ਆ ਰਹੇ ਹਨ। ਇਹ ਦੌਰਾ ਕਈ ਮਾਇਨਿਆਂ ਵਿਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ 2021 ਤੋਂ ਬਾਅਦ ਪੁਤਿਨ ਪਹਿਲੀ ਵਾਰ ਭਾਰਤ ਆ ਰਹੇ ਹਨ ਅਤੇ ਦੁਨੀਆ ਭਰ ਵਿਚ ਬਣ ਰਹੇ ਤਣਾਅ ਦੇ ਦਰਮਿਆਨ ਦੋਵੇਂ ਦੇਸ਼ ਇੱਕ ਵਾਰ ਫਿਰ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ‘ਤੇ ਫੋਕਸ ਕਰ ਰਹੇ ਹਨ। ਦੌਰੇ ਦੌਰਾਨ ਰੱਖਿਆ, ਐਟਮੀ ਊਰਜਾ, ਵਪਾਰ ਅਤੇ ਰੋਜ਼ਗਾਰ ਨਾਲ ਸਬੰਧਤ ਕਈ ਵੱਡੇ ਸਮਝੌਤਿਆਂ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਹ ਵੀ ਚਰਚਾ ਵਿਚ ਹੈ ਕਿ ਰੂਸ ਭਾਰਤ ਵਿਚ ਲਗਭਗ 10 ਲੱਖ ਲੋਕਾਂ ਲਈ ਨੌਕਰੀ ਦੇ ਮੌਕੇ ਖੋਲ੍ਹਣ ਨਾਲ ਜੁੜੀ ਇੱਕ ਵੱਡੀ ਡੀਲ ਵੀ ਕਰ ਸਕਦਾ ਹੈ।
ਇਸ ਦੌਰੇ ਨੂੰ ਖ਼ਾਸ ਬਣਾਉਂਦਾ ਹੈ ਪੁਤਿਨ ਦੀ ਸੁਰੱਖਿਆ ਪ੍ਰਬੰਧ—ਉਹਨਾਂ ਦੇ ਨਾਲ ਖ਼ਾਸ ਜਹਾਜ਼, ਬੁਲੇਟ-ਪ੍ਰੂਫ ਕਾਰਾਂ, ਰਸੋਈ ਦਾ ਸਾਰਾ ਖਾਣ-ਪੀਣ, ਅਤੇ ਇੱਥੋਂ ਤੱਕ ਕਿ ਇੱਕ ਵਿਸ਼ੇਸ਼ ਬਕਸਾ ਵੀ ਲਿਆਉਣ ਦੀਆਂ ਖ਼ਬਰਾਂ ਹਨ, ਜਿਸ ਵਿੱਚ ਪੁਤਿਨ ਦਾ ਸਾਰਾ ਮਲ ਮੂਤਰ ਵਾਪਸ ਰੂਸ ਲੈ ਜਾਇਆ ਜਾਂਦਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਡੀਐਨਏ ਜਾਣਕਾਰੀ ਲੀਕ ਨਾ ਹੋਵੇ। ਪੁਤਿਨ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਅਕਸਰ ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਉੱਚ ਪੱਧਰੀ ਮੰਨਿਆ ਜਾਂਦਾ ਹੈ, ਅਤੇ ਕਈ ਮਾਹਿਰ ਕਹਿੰਦੇ ਹਨ ਕਿ ਉਹ ਅਮਰੀਕੀ ਰਾਸ਼ਟਰਪਤੀ ਦੀ ਕਾਰ ਅਤੇ ਸੁਰੱਖਿਆ ਤੋਂ ਵੀ ਕਈ ਗੁਣਾ ਅਗੇ ਹਨ। ਆਤਮ ਰੱਖਿਆ ਲਈ ਕਾਰ ਵਿੱਚ ਟਿਯਰ ਗੈਸ ਲਾਂਚਰ ਸਿਸਟਮ ਫਿੱਟ ਹੈ। ਦੁਸ਼ਮਣ ਦੇ ਨੇੜੇ ਆਉਣ ‘ਤੇ ਅੱਥਰੂ ਗੈਸ ਸਿਸਟਮ ਆਪਣੇ ਆਪ ਫਾਇਰ ਕਰਦਾ ਹੈ। ਭੀੜ ਨੂੰ ਤਿਤਰ ਬਿਤਰ ਕਰਨ ਲਈ ਵੀ ਇਸਦਾ ਇਸਤੇਮਾਲ ਹੋ ਸਕਦਾ ਹੈ। ਇਸ ਕਾਰ ਵਿੱਚ ਸਮੋਕ ਸਕ੍ਰੀਨ ਸਿਸਟਮ ਵੀ ਹੈ। ਕਾਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਆਟੋਮੈਟਿਕ ਸਮੋਕ ਗਰਨੇਡ ਨਿਕਲਦੇ ਹਨ ਅਤੇ ਚਾਰੇ ਪਾਸੇ ਇੱਕ ਚਾਦਰ ਬਣ ਜਾਂਦੀ ਹੈ। ਇਹ ਦੁਸ਼ਮਣ ਦੀ ਨਜ਼ਰ ਨੂੰ ਧੁੰਦਲਾ ਕਰਕੇ ਚਕਮਾ ਦੇ ਸਕਦੀ ਹੈ। ਇਸ ਕਾਰ ਵਿੱਚ ਫਾਇਰ ਸਪਰੇਸ਼ਨ ਸਿਸਟਮ ਵੀ ਫਿੱਟ ਹੈ। ਅਗਰ ਬੰਬ ਧਮਾਕੇ ਨਾਲ ਅੱਗ ਲੱਗ ਜਾਵੇ ਤਾਂ ਇਹ ਸਿਸਟਮ ਆਪੇ ਚੱਲ ਪੈਂਦਾ ਹੈ ਅਤੇ ਅੱਗ ਉੱਪਰ ਕਾਬੂ ਪਾ ਲੈਂਦਾ ਹੈ। ਇਸ ਵਿਸ਼ੇਸ ਕਾਰ ਵਿੱਚ ਇਲੈਕਟ੍ਰਿਕ ਸ਼ੋਕ ਸਿਸਟਮ ਵੀ ਲੱਗਾ ਹੋਇਆ। ਹਮਲੇ ਦੇ ਸਮੇਂ ਇਸਦਾ ਇਸਤੇਮਾਲ ਹੁੰਦਾ ਤਾਂ ਜੋ ਕਾਰ ਨੂੰ ਕੋਈ ਫੜ ਨਾ ਸਕੇ। ਇਹ ਸੱਤ ਟਨ ਭਾਰੀ ਔਰਸ ਸਿਨੇਟ ਕਾਰ ਇੱਕ ਚੱਲਦਾ ਫਿਰਦਾ ਕਿਲ੍ਹਾ ਹੈ। ਇਹ ਬੁੱਲਟ ਪਰੂਫ ਅਤੇ ਬਲਾਸਟ ਪਰੂਫ ਹੈ। ਇਸਦੀ ਰਫ਼ਤਾਰ 250 ਕਿੱਲੋ ਮੀਟਰ ਪ੍ਰਤੀ ਘੰਟਾ ਹੈ। ਇਹ ਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਰ ‘ਦ ਬੀਸਟ’ ਤੋਂ ਦੁੱਗਣੀ ਹੈ। ਇਸਦੇ ਦਰਵਾਜ਼ੇ ਹੱਥ ਨਾਲ ਨਹੀਂ ਆਪਣੇ ਆਪ ਖੁੱਲਦੇ ਹਨ। ਇਸਦੀ ਲੰਬਾਈ 6.7 ਮੀਟਰ ਹੈ। ਪੁਤਿਨ ਦੇ ਅੰਗ ਰੱਖਿਅਕਾਂ ਨੂੰ ਪੂਰੀ ਜ਼ਿੰਦਗੀ ਗੁਪਤ ਰਹਿਣਾ ਪੈਂਦਾ ਹੈ ਅਤੇ ਉਹ 35 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਜਾਂਦੇ ਹਨ। ਪੁਤਿਨ ਦਾ ਜਹਾਜ਼ ਵੀ ਟ੍ਰੰਪ ਦੇ ਜਹਾਜ਼ ਨਾਲੋਂ ਜ਼ਿਆਦਾ ਵਧੀਆ ਹੈ। ਪੁਤਿਨ ਜਿੱਥੇ ਵੀ ਜਾਂਦੇ ਹਨ ਦੋ ਜਾਂ ਤਿੰਨ ਜਹਾਜ਼ ਉਨ੍ਹਾਂ ਦੇ ਨਾਲ ਚੱਲਦੇ ਹਨ। ਇਸਦੇ ਨਾਲ ਹੀ ਉਨ੍ਹਾਂ ਦੇ ਸੁਰੱਖਿਆ ਗਾਰਡ ਇੱਕ ਵਿਸ਼ੇਸ ਬਾਕਸ ਨਾਲ ਲੈ ਕੇ ਚੱਲਦੇ ਹਨ ਜਿਸ ਵਿੱਚ ਪੁਤਿਨ ਦਾ ਮਲ ਮੂਤਰ ਪਾਇਆ ਜਾਂਦਾ ਹੈ ਅਤੇ ਉਸਨੂੰ ਵਾਪਸ ਰੂਸ ਲਿਜਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਡੀ ਐਨ ਏ ਲੀਕ ਨਾ ਹੋਵੇ। ਉਨ੍ਹਾਂ ਦੇ ਖਾਣ ਪੀਣ ਲਈ ਰਸੋਈ ਦਾ ਸਮਾਨ ਵੀ ਨਾਲ ਲੈ ਕੇ ਚੱਲਿਆ ਜਾਂਦਾ ਹੈ ਇਸ ਤਰ੍ਹਾਂ ਦੁਨੀਆਂ ਦੇ ਸਾਰੇ ਰਾਸ਼ਟਰਪਤੀਆਂ ਜਾਂ ਪ੍ਰਧਾਨ ਮੰਤਰੀਆਂ ਨਾਲੋਂ ਵਿਸ਼ੇਸ ਹਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ।

ਕੁਲਵੰਤ ਸਿੰਘ ਗੱਗੜਪੁਰੀ