World
ਰਾਹੁਲ ਨੇ ਹੁਣ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ, ਟਰੱਕ ਡਰਾਈਵਰ ਦੀ ਆਮਦਨ ਬਾਰੇ ਸੁਣ ਹੈਰਾਨ ਰਹਿ ਗਏ ਰਾਹੁਲ ਗਾਂਧੀ
ਚੰਡੀਗੜ੍ਹ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਵੀ ਟਰੱਕ ਦੀ ਸਵਾਰੀ ਕੀਤੀ ਹੈ । ਰਾਹੁਲ ਨੇ ਟਰੱਕ ਰਾਹੀਂ ਵਾਸ਼ਿੰਗਟਨ ਤੋਂ ਨਿਊਯਾਰਕ ਤੱਕ 190 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਰਾਹੁਲ ਗਾਂਧੀ ਵਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਦੌਰਾਨ ਰਾਹੁਲ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਤਜਿੰਦਰਾ ਸਿੰਘ ਤੋਂ ਉਸ ਦੀ ਆਮਦਨ ਬਾਰੇ ਪੁੱਛਿਆ। ਤਾਂ ਜਦੋਂ ਡਰਾਈਵਰ ਨੇ ਆਪਣੀ ਆਮਦਨ ਬਾਰੇ ਦੱਸਿਆ ਤਾਂ ਰਾਹੁਲ ਗਾਂਧੀ ਸੁਣ ਰਹਿ ਗਏ ਹੈਰਾਨ ।
ਰਾਹੁਲ ਨੇ ਡਰਾਈਵਰ ਨਾਲ ਸਿਆਸਤ ਤੋਂ ਲੈ ਕੇ ਮਹਿੰਗਾਈ ਤੱਕ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਯਾਤਰਾ ਦੌਰਾਨ ਰਾਹੁਲ ਨੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਸੁਣਿਆ। ਟਰੱਕ ਡਰਾਈਵਰ ਨੇ ਰਾਹੁਲ ਨੂੰ ਕਿਹਾ ਕੀ ਤੁਸੀਂ ਮੂਸੇਵਾਲਾ ਦਾ ਗੀਤ ਸੁਣੋਗੇ, ਉਹ ਕਾਂਗਰਸੀ ਵਰਕਰ ਸੀ, ਉਸ ਨੂੰ ਇਨਸਾਫ ਨਹੀਂ ਮਿਲਿਆ। ਇਸ ‘ਤੇ ਰਾਹੁਲ ਨੇ ਕਿਹਾ- ਹਾਂ ਜ਼ਰੂਰ, ਉਸ ਦਾ ਗੀਤ ਗਾਓ। ਮੈਂ ਉਸਨੂੰ ਬਹੁਤ ਪਸੰਦ ਕਰਦਾ ਸੀ। ਰਾਹੁਲ ਗਾਂਧੀ 30 ਮਈ ਤੋਂ ਅਮਰੀਕਾ ਦੇ ਦੌਰੇ ‘ਤੇ ਹਨ।
ਰਾਹੁਲ ਨੇ ਕਿਹਾ- ਅਮਰੀਕਾ ਦੇ ਟਰੱਕ ਜ਼ਿਆਦਾ ਆਰਾਮਦਾਇਕ ਹਨ ਵਾਸ਼ਿੰਗਟਨ ਤੋਂ ਨਿਊਯਾਰਕ ਦੇ ਸਫਰ ਦੌਰਾਨ ਰਾਹੁਲ ਟਰੱਕ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠ ਗਏ। ਰਾਹੁਲ ਨੇ ਕਿਹਾ- ਅਮਰੀਕਾ ਦੇ ਟਰੱਕ ਭਾਰਤ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਹਨ। ਭਾਰਤ ਵਿੱਚ ਟਰੱਕ ਡਰਾਈਵਰ ਦੇ ਆਰਾਮ ਦੀ ਪਰਵਾਹ ਨਹੀਂ ਕਰਦੇ। ਇਹ ਟਰੱਕ ਡਰਾਈਵਰਾਂ ਲਈ ਨਹੀਂ ਬਣਾਏ ਗਏ ਹਨ। ਤਜਿੰਦਰਾ ਰਾਹੁਲ ਨੂੰ ਦੱਸਦੀ ਹੈ ਕਿ ਅਮਰੀਕਾ ਵਿੱਚ ਟਰੱਕ ਚਲਾਉਣਾ ਸਨਮਾਨ ਦੀ ਗੱਲ ਹੈ।
ਰਾਹੁਲ ਨੇ ਪੁੱਛਿਆ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ?
ਟਰੱਕ ਦੀ ਸਵਾਰੀ ਦੌਰਾਨ ਰਾਹੁਲ ਤਜਿੰਦਰਾ ਤੋਂ ਉਸ ਦੀ ਕਮਾਈ ਬਾਰੇ ਪੁੱਛਦਾ ਹੈ ਅਤੇ ਜਵਾਬ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਤਜਿੰਦਰਾ ਰਾਹੁਲ ਨੂੰ ਦੱਸਦੀ ਹੈ ਕਿ ਭਾਰਤ ਦੇ ਟਰੱਕ ਡਰਾਈਵਰਾਂ ਦੇ ਮੁਕਾਬਲੇ ਬਹੁਤ ਕਮਾਈ ਕਰਦੇ ਹਨ। ਤਜਿੰਦਰ ਨੇ ਕਿਹਾ-ਰੇਟ ਦੇ ਹਿਸਾਬ ਨਾਲ ਗੱਡੀ ਚਲਾਉਂਦੇ ਹੋ ਤਾਂ 5 ਤੋਂ 6 ਲੱਖ ਬਣਦੇ ਹਨ।
ਦੂਜੇ ਪਾਸੇ, ਜੇਕਰ ਤੁਹਾਡੇ ਕੋਲ ਆਪਣਾ ਟਰੱਕ ਹੈ, ਤਾਂ ਤੁਸੀਂ ਇੱਕ ਮਹੀਨੇ ਵਿੱਚ 8 ਲੱਖ ਰੁਪਏ ਤੱਕ ਕਮਾ ਸਕਦੇ ਹੋ। ਇਹ ਜਵਾਬ ਸੁਣ ਕੇ ਰਾਹੁਲ ਹੈਰਾਨ ਰਹਿ ਗਏ। ਇਸ ‘ਤੇ ਤਜਿੰਦਰਾ ਦਾ ਕਹਿਣਾ ਹੈ ਕਿ ਅਮਰੀਕਾ ‘ਚ ਟਰੱਕ ਚਲਾ ਕੇ ਕਾਫੀ ਕਮਾਈ ਕੀਤੀ ਜਾ ਸਕਦੀ ਹੈ, ਜਦਕਿ ਭਾਰਤ ‘ਚ ਟਰੱਕ ਡਰਾਈਵਰ ਆਪਣੇ ਪਰਿਵਾਰ ਦਾ ਢਿੱਡ ਭਰਨ ਦੇ ਸਮਰੱਥ ਨਹੀਂ ਹਨ।