National
ਰਾਹੁਲ ਗਾਂਧੀ ਅੱਜ ਦੇਵਘਰ ‘ਚ ਬਾਬਾ ਵੈਦਿਆਨਾਥ ਦੇ ਕਰਨਗੇ ਦਰਸ਼ਨ

3 ਫਰਵਰੀ 2024: ਕਾਂਗਰਸ ਸੰਸਦ ਰਾਹੁਲ ਗਾਂਧੀ ਭਾਰਤ ਜੋੜੋ ਨਿਆਏ ਯਾਤਰਾ ਦੇ 19ਵੇਂ ਦਿਨ ਸ਼ਨੀਵਾਰ ਨੂੰ ਯਾਨੀ ਕਿ ਅੱਜ ਝਾਰਖੰਡ ਦੇ ਗੋਡਾ ਪਹੁੰਚੇ ਹਨ । ਜਿਥੇ ਉਹਨਾਂ ਸਰਕੰਡਾ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਾਜਪਾ ਅਤੇ ਆਰਐਸਐਸ ’ਤੇ ਨਫ਼ਰਤ ਫੈਲਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਰਬਪਤੀਆਂ ਦੇ ਕਰਜ਼ੇ ਮੁਆਫ਼ ਕਰਨ ਦੇ ਦੋਸ਼ ਲਾਏ।
ਰਾਹੁਲ ਗਾਂਧੀ ਨੇ ਕਿਹਾ- ਸਾਡੀ ਲੜਾਈ ਭਾਜਪਾ-ਆਰਐਸਐਸ ਦੇ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਅਤੇ ਡਰ ਦੇ ਖ਼ਿਲਾਫ਼ ਹੈ। ਇਹ ਲੋਕ ਨਫ਼ਰਤ ਅਤੇ ਡਰ ਦੀ ਰਾਜਨੀਤੀ ਕਰਦੇ ਹਨ। ਇਹ ਲੋਕ ਇੱਕ ਜਾਤੀ ਨੂੰ ਦੂਸਰੀ ਜਾਤ ਦੇ ਖਿਲਾਫ ਭੜਕਾਉਂਦੇ ਹਨ, ਇੱਕ ਧਰਮ ਨੂੰ ਦੂਜੇ ਧਰਮ ਦੇ ਖਿਲਾਫ ਅਤੇ ਆਦਿਵਾਸੀਆਂ ਨੂੰ ਗੈਰ ਕਬਾਇਲੀ ਦੇ ਖਿਲਾਫ ਲੜਾ ਰਹੇ ਹਨ।
ਇਸ ਨਫ਼ਰਤ ਦੇ ਖਿਲਾਫ, ਅਸੀਂ ਸਭ ਨੂੰ ਜੋੜਨ ਅਤੇ ਪਿਆਰ ਦੀ ਦੁਕਾਨ ਖੋਲ੍ਹਣ ਲਈ ਭਾਰਤ ਜੋੜੋ ਨਿਆਏ ਯਾਤਰਾ ਦੇ ਨਾਲ ਝਾਰਖੰਡ ਆਏ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਅਰਬਪਤੀਆਂ ਦਾ ਕਰਜ਼ਾ ਤਾਂ ਮੁਆਫ਼ ਕਰ ਦਿੱਤਾ ਹੈ ਪਰ ਕਿਸਾਨਾਂ ਦਾ ਕਰਜ਼ਾ ਕਦੇ ਵੀ ਮੁਆਫ਼ ਨਹੀਂ ਕੀਤਾ। ਕਾਂਗਰਸ ਸਰਕਾਰ ਵੇਲੇ ਕਿਸਾਨਾਂ ਦੇ 72 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਸਨ।
ਓਥੇ ਹੀ ਦੱਸ ਦੇਈਏ ਕਿ ਰਾਹੁਲ ਗਾਂਧੀ ਦੁਪਹਿਰ 2.30 ਵਜੇ ਦੇਵਘਰ ਪਹੁੰਚਣਗੇ। ਉਹ ਇੱਥੇ ਬਾਬਾ ਵੈਦਿਆਨਾਥ ਮੰਦਰ ਜਾਣਗੇ ਅਤੇ ਪੂਜਾ ਕਰਨਗੇ। ਉਹ ਸ਼ਾਮ ਨੂੰ ਇੱਥੇ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਇੱਥੋਂ ਧਨਬਾਦ ਲਈ ਰਵਾਨਾ ਹੋਣਗੇ। ਉਹ ਰਾਤ ਨੂੰ ਹਲਕਾ ਤੁੰਡੀ ਵਿਧਾਨ ਸਭਾ ਵਿੱਚ ਰੁਕਣਗੇ। ਰਾਹੁਲ ਸੂਬੇ ਦੇ 13 ਜ਼ਿਲਿਆਂ ‘ਚ ਕਰੀਬ 804 ਕਿਲੋਮੀਟਰ ਦਾ ਸਫਰ ਕਰਨਗੇ।