Ludhiana
ਕਾਹਲੀ ਕਰਨੀ ਪਈ ਜਾਨ ‘ਤੇ ਭਾਰੂ, ਵਾਪਰਿਆ ਇਹ ਵੱਡਾ ਹਾਦਸਾ

ਲੁਧਿਆਣਾ ਦੇ ਗਿਆਸਪੁਰਾ ਫਾਟਕ ਨੇੜੇ ਵੱਡਾ ਹਾਦਸਾ ਵਾਪਰ ਗਿਆ ਹੈ। ਬੰਦ ਫਾਟਕ ਦੇ ਹੇਠਾਂ ਤੋਂ ਪਟਰੀ ਪਾਰ ਕਰ ਰਹੇ ਸੀ ਕੁੱਝ ਲੋਕ ਪਰ ਅਚਾਨਕ ਟਰੇਨ ਆਉਣ ਨਾਲ ਇਹ ਹਾਦਸਾ ਵਾਪਰ ਗਿਆ। ਹਾਸਦਾ ਹੋਣ ਉਪਰੰਤ ਗੱਡੀ ਨੂੰ ਰੋਕਿਆ ਗਿਆ।
ਇਸ ਹਾਦਸੇ ਨਾਲ 3 ਵਿਅਕਤੀਆਂ ਦੀ ਸ਼ਤਾਬਦੀ ਟਰੇਨ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਕਈ ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਲੁਧਿਆਣਾ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਓਧਰ ਪੀੜਤ ਪਰਿਵਾਰਾਂ ਨੇ ਇਸ ਹਾਦਸੇ ਲਈ ਰੇਲਵੇ ਨੂੰ ਜ਼ਿਮੇਵਾਰ ਦੱਸਿਆ ਹੈ।
