Connect with us

Punjab

PUNJAB ‘ਚ ਮੁੜ ਬਦਲਿਆ ਮੌਸਮ ਦਾ ਮਿਜਾਜ਼

Published

on

PUNJAB WEATHER : ਪੰਜਾਬ ‘ਚ ਇੱਕ ਵਾਰ ਫਿਰ ਰੋ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਜੀ ਹਾਂ, 16 ਜੁਲਾਈ ਲਈ ਉੱਤਰੀ ਪੰਜਾਬ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਤੋਂ ਮੌਸਮ ਠੰਡਾ ਹੈ। ਕਈ ਇਲਾਕਿਆਂ ‘ਚ ਬੀਤੇ ਦਿਨ ਤੋਂ ਧੁੱਪ ਨਹੀਂ ਨਿਕਲੀ ਹੋਈ ਅਤੇ ਬੱਦਲਵਾਈ ਹੋਈ ਹੈ ਜਿਸ ਕਾਰਨ ਤਾਪਮਾਨ ‘ਚ ਫਿਰ ਤੋਂ ਗਿਰਾਵਟ ਆਈ ਹੈ।

ਪੰਜਾਬ ‘ਚ ਅਗਲੇ 5 ਦਿਨ ਦੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ‘ਚ ਵੱਡੀ ਤਬਦੀਲੀ ਹੋਵੇਗੀ। ਉੱਤਰੀ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

13 ਤੋਂ 15 ਜੁਲਾਈ ਤੱਕ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਚਿਤਾਵਨੀ ਨਹੀਂ ਹੈ, ਪਰ 16 ਜੁਲਾਈ ਲਈ ਉੱਤਰੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਕਈ ਜ਼ਿਲ੍ਹਿਆਂ ਵਿਚ ਕਈ ਜਗ੍ਹਾ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਖ਼ਾਸ ਤੌਰ ‘ਤੇ ਮਾਲਵੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੇ ਨਾਲ ਹੀ ਮੌਸਮ ਦੇ ਤਾਪਮਾਨ ‘ਚ ਹੌਲੀ-ਹੌਲੀ ਵਾਧਾ ਹੋਵੇਗਾ ਅਤੇ ਕੜਾਕੀ ਧੁੱਪ ਨਿਕਲੇਗੀ।