Connect with us

National

ਨੇਪਾਲ ‘ਚ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 112 ਲੋਕਾਂ ਦੀ ਮੌਤ

Published

on

NEPAL FLOOD : ਨੇਪਾਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾਈ ਹੋਈ ਹੈ। ਹੜ੍ਹ ‘ਚ ਘੱਟੋ-ਘੱਟ 112 ਲੋਕਾਂ ਦੀ ਮੌਤ ਹੋ ਗਈ। ਨੇਪਾਲ ਦੇ ਕਈ ਹਿੱਸੇ ਸ਼ੁੱਕਰਵਾਰ ਤੋਂ ਮੀਂਹ ਨਾਲ ਡੁੱਬੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਕੁੱਲ 69 ਲੋਕ ਲਾਪਤਾ ਹੋ ਗਏ ਹਨ ਅਤੇ ਕਾਠਮੰਡੂ ਵਿੱਚ 226 ਘਰ ਡੁੱਬ ਗਏ ਹਨ। ਭਾਰੀ ਤੇਜ਼ ਮੀਂਹ ਅਤੇ ਲੈਂਡਸਲਾਈਡ ਨੇ ਤਬਾਹੀ ਮਚਾ ਦਿੱਤੀ ਹੈ | ਲੈਂਡਸਲਾਈਡ ਨਾਲ ਕਈ ਲੋਕਾਂ ਦੇ ਘਰ ਉੱਜੜ ਗਏ ਹਨ |ਦਰਜਨਾਂ ਲੋਕਾ ਲਾਪਤਾ ਹੋ ਗਏ ਹਨ | ਰਾਜਧਆਨੀ ਕਾਠਮਾਂਡੂ ‘ਚ 54 ਸਾਲ ਦਾ ਰਿਕਾਰਡ ਟੁੱਟਿਆ ਹੈ | ਪਿਛਲੇ 24 ਘਟਿੰਆਂ ‘ਚ 323 ਮਿਲੀਮੀਟਰ ਮੀਂਹ ਪਿਆ|

ਜਾਣਕਾਰੀ ਮੁਤਾਬਕ ਨੇਪਾਲ ਵਿੱਚ ਹੜ੍ਹ ਕਾਰਨ ਘੱਟੋ-ਘੱਟ 112 ਲੋਕਾਂ ਦੀ ਮੌਤ ਹੋ ਗਈ। ਭਾਰੀ ਮੀਂਹ ਦੇ ਕਾਰਨ, ਆਫ਼ਤ ਅਧਿਕਾਰੀਆਂ ਨੇ ਅਚਾਨਕ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਕਾਠਮੰਡੂ ਵਿੱਚ 9, ਲਲਿਤਪੁਰ ਵਿੱਚ 16, ਭਗਤਪੁਰ ਵਿੱਚ ਪੰਜ, ਕਾਵੇਰਪਾਲਨ ਚੌਕ ਵਿੱਚ ਤਿੰਨ, ਪੰਜਥਰ ਅਤੇ ਧਨਕੁਟਾ ਵਿੱਚ ਦੋ-ਦੋ ਅਤੇ ਝਾਪਾ ਅਤੇ ਧਾਡਿੰਗ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

NEPAL POLICE ਨੇ ਦਿੱਤੀ ਜਾਣਕਾਰੀ…..

ਨੇਪਾਲ ਪੁਲਿਸ ਨੇ ਦੱਸਿਆ ਕਿ ਕਾਠਮੰਡੂ ਵਿੱਚ 226 ਘਰ ਪਾਣੀ ਵਿੱਚ ਡੁੱਬ ਗਏ ਹਨ। ਨੇਪਾਲ ਪੁਲਿਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਰੀਬ 3000 ਸੁਰੱਖਿਆ ਕਰਮੀਆਂ ਦੀ ਇੱਕ ਬਚਾਅ ਟੀਮ ਤਾਇਨਾਤ ਕੀਤੀ ਗਈ ਹੈ। ਮੀਂਹ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਖਰਾਬ ਮੌਸਮ ਦੇ ਕਾਰਨ ਸ਼ਨੀਵਾਰ ਸਵੇਰ ਤੱਕ ਸਾਰੀਆਂ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ। ਇਹ ਉਦੋਂ ਹੋਇਆ ਜਦੋਂ ਨੇਪਾਲ ਦੇ ਮੌਸਮ ਦੀ ਭਵਿੱਖਬਾਣੀ ਵਿਭਾਗ ਨੇ ਲਗਾਤਾਰ ਚਾਰ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਨੇਪਾਲ ਦੇ 77 ਵਿੱਚੋਂ 56 ਜ਼ਿਲ੍ਹੇ ਭਾਰੀ ਮੀਂਹ ਦੀ ਲਪੇਟ ਵਿੱਚ ਹਨ।