National
ਰਾਜਸਥਾਨ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ
3 ਦਸੰਬਰ 2023: ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਇਸ ਸਮੇਂ ਭਾਜਪਾ 101 ਸੀਟਾਂ ‘ਤੇ ਅਤੇ ਕਾਂਗਰਸ 72 ਸੀਟਾਂ ‘ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 26 ਸੀਟਾਂ ‘ਤੇ ਅੱਗੇ ਹਨ। ਵਿਧਾਨ ਸਭਾ ਸਪੀਕਰ ਡਾ.ਸੀ.ਪੀ.ਜੋਸ਼ੀ ਪਿੱਛੇ ਚੱਲ ਰਹੇ ਹਨ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸਤੀਸ਼ ਪੂਨੀਆ ਵੀ ਆਮੇਰ ਸੀਟ ਤੋਂ ਪਿੱਛੇ ਚੱਲ ਰਹੇ ਹਨ। ਸ਼ੁਰੂਆਤ ‘ਚ ਪਛੜਨ ਤੋਂ ਬਾਅਦ ਸਚਿਨ ਪਾਇਲਟ ਅਤੇ ਗੋਵਿੰਦ ਸਿੰਘ ਦੋਤਸਰਾ ਨੇ ਲੀਡ ਹਾਸਲ ਕੀਤੀ ਹੈ। ਸਰਦਾਰਪੁਰਾ ਸੀਟ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅੱਗੇ ਚੱਲ ਰਹੇ ਹਨ। ਦੀਆ ਕੁਮਾਰੀ ਵਿਦਿਆਧਰ ਨਗਰ ਸੀਟ ਤੋਂ ਅੱਗੇ ਚੱਲ ਰਹੀ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਭਾਜਪਾ 93 ਸੀਟਾਂ ‘ਤੇ ਅਤੇ ਕਾਂਗਰਸ 69 ਸੀਟਾਂ ‘ਤੇ ਅੱਗੇ ਹੈ। ਬਾਕੀ 16 ਸੀਟਾਂ ‘ਤੇ ਅੱਗੇ ਹਨ।