National
ਸੜਕ ਵਿਚਕਾਰ ਬੇਹੋਸ਼ ਹੋਈ ਰਾਖੀ ਸਾਵੰਤ, ਆਦਿਲ ਨੇ ਮੂੰਹ ‘ਤੇ ਤੇਜ਼ਾਬ ਸੁੱਟਣ ਦੀ ਦਿੱਤੀ ਧਮਕੀ
ਕੰਟਰੋਵਰਸੀ ਕੁਈਨ ਰਾਖੀ ਸਾਵੰਤ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਨਜਰ ਆ ਰਹੀ ਹੈ, ਇੱਕ ਵਾਰ ਫਿਰ ਰਾਖੀ ਆਪਣੇ ਦੂਜੇ ਵਿਆਹ ਨੂੰ ਲੈ ਕੇ ਵਿਵਾਦਾਂ ਵਿੱਚ ਹੈ। ਦਰਅਸਲ ਰਾਖੀ ਨੇ ਆਪਣੇ ਦੂਜੇ ਪਤੀ ਆਦਿਲ ‘ਤੇ ਗੰਭੀਰ ਦੋਸ਼ ਲਗਾਏ ਹਨ। ਜਿਸ ਦੇ ਤਹਿਤ ਉਸ ਨੇ ਓਸ਼ੀਵਾਰਾ ਪੁਲਸ ਸਟੇਸ਼ਨ ‘ਚ ਐੱਫ.ਆਈ.ਆਰ ਵੀ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਸ ਨੇ ਆਦਿਲ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ।
ਜਦੋਂ ਪਾਪਾਜੀ ਰਾਖੀ ਨੂੰ ਕੁਝ ਸਵਾਲ ਪੁੱਛ ਰਹੇ ਸਨ ਤਾਂ ਇਸ ਦੌਰਾਨ ਉਹ ਬੋਲਦੇ ਹੋਏ ਬੇਹੋਸ਼ ਹੋ ਗਈ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਖੀ ਸਾਵੰਤ ਅਨੁਸਾਰ ਆਦਿਲ ਦੁਰਾਨੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਚਿਹਰੇ ‘ਤੇ ਤੇਜ਼ਾਬ ਸੁੱਟ ਦੇਵੇਗਾ ਜਾਂ ਸੜਕ ਹਾਦਸੇ ‘ਚ ਉਸ ਨੂੰ ਮਾਰ ਦੇਵੇਗਾ। ਇੰਨਾ ਹੀ ਨਹੀਂ ਰਾਖੀ ਨੇ ਆਦਿਲ ‘ਤੇ ਉਸ ਨੂੰ ‘ਨਮਾਜ਼’ ਪੜ੍ਹਾਉਣ ਲਈ ਮਜਬੂਰ ਕਰਨ ਦਾ ਵੀ ਦੋਸ਼ ਲਗਾਇਆ ਹੈ।