Uncategorized
ਰਾਖੀ ਸਾਵੰਤ ਦੀ ਮਾਂ ਦਾ ਹੋਇਆ ਦਿਹਾਂਤ, ਹਸਪਤਾਲ ਦੇ ਬਾਹਰ ਫੁੱਟ-ਫੁੱਟ ਕੇ ਰੋਈ
ਰਾਖੀ ਸਾਵੰਤ ਦੀ ਮਾਂ ਜਯਾ ਦਾ ਕੱਲ ਯਾਨੀ 28 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ‘ਚ ਭਰਤੀ ਸੀ। ਰਾਖੀ ਦੀ ਮਾਂ ਨੂੰ ਕੈਂਸਰ ਅਤੇ ਬ੍ਰੇਨ ਟਿਊਮਰ ਸੀ। ਜਯਾ ਦੇ ਦੇਹਾਂਤ ਦੀ ਪੁਸ਼ਟੀ ਕੱਲ੍ਹ ਰਾਖੀ ਅਤੇ ਉਸ ਦੇ ਕਰੀਬੀ ਦੋਸਤਾਂ ਨੇ ਕੀਤੀ ਸੀ। ਰਾਖੀ ਆਪਣੇ ਆਖਰੀ ਪਲਾਂ ‘ਚ ਮਾਂ ਦੇ ਨਾਲ ਸੀ। ਉਸ ਨੂੰ ਹਸਪਤਾਲ ਦੇ ਬਾਹਰ ਆਪਣੀ ਮਾਂ ਦੀ ਲਾਸ਼ ਲੈ ਕੇ ਦੇਖਿਆ ਗਿਆ। ਇਸ ਦੌਰਾਨ ਉਹ ਪੂਰੀ ਤਰ੍ਹਾਂ ਬੇਹੋਸ਼ ਨਜ਼ਰ ਆਈ।