National
ਰਾਂਚੀ ਰੇਲਵੇ ਡਿਵੀਜ਼ਨ ਨੇ ਸ਼ੁਰੂ ਕੀਤੀ ਮਹਿਲਾ ਸਪੈਸ਼ਲ ਟਰੇਨ
9 ਮਾਰਚ 2024: ਝਾਰਖੰਡ ਦੇ ਰਾਂਚੀ ਰੇਲਵੇ ਡਿਵੀਜ਼ਨ ਦੇ ਵਲੋਂ ਮਹਿਲਾ ਦਿਵਸ ਦੇ ਮੌਕੇ ਔਰਤਾਂ ਲਈ ਵਿਸ਼ੇਸ਼ ਰੇਲਗੱਡੀ ਚਲਾਈ ਗਈ। ਇਹ ਟਰੇਨ ਰਾਂਚੀ ਤੋਂ ਤੋਰੀ ਵਾਇਆ ਲੋਹਰਦਗਾ ਗਈ। ਇਸ ਟਰੇਨ ਨੂੰ ਮਹਿਲਾ ਕਰਮਚਾਰੀਆਂ ਦੁਆਰਾ ਚਲਾਇਆ ਗਿਆ। ਇਸ ਟਰੇਨ ਵਿੱਚ ਸੁਰੱਖਿਆ ਲਈ ਤਾਇਨਾਤ ਟੀਟੀ, ਗਾਰਡ, ਡਰਾਈਵਰ ਅਤੇ ਆਰਪੀਐਫ ਸਾਰੀਆਂ ਔਰਤਾਂ ਸਨ।
ਇੰਨਾ ਹੀ ਨਹੀਂ ਟਿਕਟਾਂ ਦੀ ਬੁਕਿੰਗ ਵੀ ਮਹਿਲਾ ਰੇਲਵੇ ਕਰਮਚਾਰੀਆਂ ਵੱਲੋਂ ਕਰਵਾਈ ਗਈ। ਵੱਡੀਆਂ ਅਤੇ ਪੂਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਹਿਲਾ ਕਰਮਚਾਰੀ ਮਾਣ ਮਹਿਸੂਸ ਕਰ ਰਹੀਆਂ ਹਨ। ਮਹਿਲਾ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ‘ਚ ਮੌਜੂਦ ਸੀਨੀਅਰ ਡੀਸੀਐਮ ਨਿਸ਼ਾਂਤ ਕੁਮਾਰ ਨੇ ਕਿਹਾ ਕਿ ਰੇਲਵੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਸੁਚੇਤ ਹੈ। ਮਹਿਲਾ ਕਰਮਚਾਰੀ ਰਾਂਚੀ ਰੇਲਵੇ ਬੋਰਡ ਦੀਆਂ ਕਈ ਵੱਡੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਅ ਰਹੀਆਂ ਹਨ।
ਰਾਂਚੀ ਰੇਲਵੇ ਡਿਵੀਜ਼ਨ ਦੇ ਡੀਸੀਐਮ ਨਿਸ਼ਾਂਤ ਕੁਮਾਰ ਨੇ ਕਿਹਾ ਕਿ ਅੱਜ ਪੂਰੀ ਟਰੇਨ ਔਰਤਾਂ ਨੂੰ ਸੌਂਪ ਦਿੱਤੀ ਗਈ ਹੈ। ਅੱਜ ਰਾਂਚੀ ਤੋਂ ਤੋਰੀ ਜਾਣ ਵਾਲੇ ਹਜ਼ਾਰਾਂ ਯਾਤਰੀਆਂ ਦੀ ਸੁਰੱਖਿਆ ਔਰਤਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰਾਂਚੀ ਰੇਲਵੇ ਬੋਰਡ ਵੱਲੋਂ ਕੀਤੀ ਗਈ ਇਸ ਪਹਿਲ ਰਾਹੀਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਅੱਜ ਔਰਤਾਂ ਕੋਈ ਵੀ ਕੰਮ ਕਰਨ ਦੇ ਸਮਰੱਥ ਹਨ। ਅੱਜ ਵੀ ਸਮਾਜ ਦੇ ਲੋਕ ਔਰਤ ਨੂੰ ਕਮਜ਼ੋਰ ਅਤੇ ਸ਼ਕਤੀਹੀਣ ਸਮਝਦੇ ਹਨ। ਰਾਂਚੀ ਰੇਲਵੇ ਬੋਰਡ ਦਾ ਉਨ੍ਹਾਂ ਲੋਕਾਂ ਨੂੰ ਸੰਦੇਸ਼ ਹੈ ਕਿ ਉਹ ਆਪਣੀ ਸੋਚ ਬਦਲਣ ਅਤੇ ਸਮਾਜ ਵਿੱਚ ਔਰਤਾਂ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਣ।