National
ਰਤਨ ਟਾਟਾ ਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸਿੱਖ ਮਰਿਆਦਾ ਤਹਿਤ ਹੋਈ ਅਰਦਾਸ
ਭਾਰਤ ਦੇ ਉੱਘੇ ਕਾਰੋਬਾਰੀ ਰਤਨ ਟਾਟਾ ਦਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿੱਖ ਮਰਿਆਦਾ ਤਹਿਤ ਅਰਦਾਸ ਤੋਂ ਬਾਅਦ NCPA ਤੋਂ ਵਰਲੀ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਹੈ।
ਉਨ੍ਹਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਉਸਨੂੰ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ, ਪਦਮ ਭੂਸ਼ਣ (2000) ਅਤੇ ਪਦਮ ਵਿਭੂਸ਼ਣ (2008) ਨਾਲ ਸਨਮਾਨਿਤ ਕੀਤਾ ਗਿਆ। ਰਤਨ ਟਾਟਾ ਪਾਰਸੀ ਭਾਈਚਾਰੇ ਨਾਲ ਸਬੰਧਤ ਸਨ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਾਰਸੀ ਪਰੰਪਰਾ ਅਨੁਸਾਰ ਕੀਤਾ ਜਾਵੇਗਾ। ਫਿਲਹਾਲ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਐਨਸੀਪੀਏ ਲਾਅ ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ।
ਰਤਨ ਟਾਟਾ ਪਾਰਸੀ ਭਾਈਚਾਰੇ ਤੋਂ ਆਉਂਦੇ ਹਨ ਪਰ ਉਨ੍ਹਾਂ ਦਾ ਅੰਤਿਮ ਸੰਸਕਾਰ ਪਾਰਸੀ ਰੀਤੀ ਰਿਵਾਜਾਂ ਦੀ ਬਜਾਏ ਹਿੰਦੂ ਪਰੰਪਰਾਵਾਂ ਅਨੁਸਾਰ ਕੀਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਸ਼ਾਮ ਮੁੰਬਈ ਦੇ ਵਰਲੀ ਸਥਿਤ ਇਲੈਕਟ੍ਰਿਕ ਸ਼ਮਸ਼ਾਨਘਾਟ ਵਿੱਚ ਰੱਖਿਆ ਗਿਆ ਸੀ। ਇੱਥੇ ਕਰੀਬ 45 ਮਿੰਟ ਤੱਕ ਪ੍ਰੇਅਰ ਹੋਵੇਗੀ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਦੀ ਇਲੈਕਟ੍ਰਿਕ ਪ੍ਰਕਿਰਿਆ ਪੂਰੀ ਕੀਤੀ ਗਈ। ਪਰਿਵਾਰ ਮੁਤਾਬਕ ਉਨ੍ਹਾਂ ਦੀ ਦੇਹ ਨੂੰ ਸ਼ਮਸ਼ਾਨਘਾਟ ‘ਚ ਰਾਸ਼ਟਰੀ ਝੰਡੇ ‘ਚ ਲਿਪਟਾਇਆ ਜਾਵੇਗਾ ਅਤੇ ਸਰਕਾਰੀ ਸਨਮਾਨਾਂ ਅਨੁਸਾਰ ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।
ਪ੍ਰਾਰਥਨਾ ਹਾਲ ਵਿੱਚ ਪਾਰਸੀ ਪਰੰਪਰਾ ਅਨੁਸਾਰ ‘ਗੇਹ-ਸਾਰਨੁ’ ਪੜ੍ਹਿਆ ਜਾਵੇਗਾ। ਰਤਨ ਟਾਟਾ ਦੀ ਮ੍ਰਿਤਕ ਦੇਹ ‘ਤੇ (ਉਨ੍ਹਾਂ ਦੇ ਮੂੰਹ ‘ਤੇ) ਕੱਪੜੇ ਦਾ ਟੁਕੜਾ ਰੱਖ ਕੇ ‘ਅਹਨਾਵੇਤੀ’ ਦਾ ਪੂਰਾ ਪਹਿਲਾ ਅਧਿਆਇ ਪੜ੍ਹਿਆ ਜਾਵੇਗਾ। ਇਹ ਸ਼ਾਂਤੀ ਪ੍ਰਾਰਥਨਾ ਦੀ ਪ੍ਰਕਿਰਿਆ ਹੈ। ਪ੍ਰਾਰਥਨਾ ਹਾਲ ਵਿੱਚ ਲਗਭਗ 200 ਲੋਕ ਮੌਜੂਦ ਹੋ ਸਕਦੇ ਹਨ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਬਿਜਲੀ ਦੇ ਸ਼ਮਸ਼ਾਨਘਾਟ ਵਿੱਚ ਰੱਖਿਆ ਜਾਵੇਗਾ ਅਤੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।