Ludhiana
ਲੁਧਿਆਣਾ ‘ਚ ਪਲਟਿਆ ਰਿਫਾਇੰਡ ਤੇਲ ਦਾ ਟੈਂਕਰ, ਜਾਣੋ ਜਾਣਕਾਰੀ..

ਲੁਧਿਆਣਾ 18ਅਗਸਤ 2023: ਲੁਧਿਆਣਾ ‘ਚ ਸੜਕ ‘ਤੇ ਤੇਲ ਟੈਂਕਰ ਪਲਟਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਦੋਂ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ ਪੁਲ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਟੈਂਕਰ ਬੇਕਾਬੂ ਹੋ ਗਿਆ, ਜਿਸ ਕਾਰਨ ਟੈਂਕਰ ਪਲਟ ਗਿਆ ਅਤੇ ਸਾਰਾ ਤੇਲ ਸੜਕ ‘ਤੇ ਡਿੱਗ ਗਿਆ।
ਇਸ ਦੌਰਾਨ ਸੜਕ ‘ਤੇ ਪੈਦਲ ਜਾ ਰਿਹਾ ਇਕ ਵਿਅਕਤੀ ਇਸ ਦੀ ਲਪੇਟ ‘ਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਤੋਂ ਬਾਅਦ ਸੜਕ ‘ਤੇ ਭਾਰੀ ਜਾਮ ਲੱਗ ਗਿਆ। ਰਾਹਤ ਦੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਸੜਕ ‘ਤੇ ਆਵਾਜਾਈ ਘੱਟ ਸੀ।