Corona Virus
ਭਾਰਤੀ ਮਹਿਲਾ Researcher ਨੇ ਬੱਚੀ ਨੂੰ ਜਨਮ ਦੇਣ ਤੋਂ ਕੁੱਝ ਘੰਟੇ ਪਹਿਲਾਂ ਦੇਸ਼ ਨੂੰ ਦਿੱਤੀ ਪਹਿਲੀ ਕੋਰੋਨਾ ਟੈਸਟ ਕਿੱਟ
ਮੀਨਲ ਦਿਖਾਵੇ ਨੇ ਤਿਆਰ ਕੀਤੀ ਢਾਈ ਘੰਟੇ ਚ ਟੈਸਟ ਕਰਨ ਵਾਲੀ ਟੈਸਟ ਕਿੱਟ
ਜੇ ਤੁਸੀਂ ਪੁਣੇ ਦੀ My Labs ਦੀ ਰਿਸਰਚ ਹੈਡ ਮੀਨਲ ਦਿਖਾਵੇ ਭੋਸਾਲੇ ਨੂੰ ਨਹੀਂ ਜਾਣਦੇ ਤਾਂ ਕੋਰੋਨਾ ਵਾਇਰਸ ਦੀ ਭਾਰਤ ਦੀ ਇਕ ਅਹਿਮ ਪ੍ਰਾਪਤੀ ਤੋਂ ਅਣਜਾਨ ਹੋ। ਮੀਨਲ ਉਹ ਮਹਿਲਾ ਸੋਧਕਰਤਾ ਹੈ ਜਿਸਨੇ ਸਿਰਫ ਢਾਈ ਘੰਟੇ ਚ ਕੋਰੋਨਾ ਟੈਸਟ ਕਰਨ ਵਾਲੀ ਪਹਿਲੀ ਕਿੱਟ ਬਣਾ ਲਈ ਹੈ। ਖ਼ਾਸ ਗੱਲ ਇਹ ਕਿ ਮੀਨਲ ਨੇ ਇਹ ਪ੍ਰਾਪਤੀ ਆਪਣੀ pregnancy ਦੌਰਾਨ ਪ੍ਰਾਪਤ ਕੀਤੀ ਅਤੇ ਇਕ ਬੇਟੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਆਪਣੇ ਦੇਸ਼ ਨੂੰ ਉਹ ਕਿੱਟ ਦਿੱਤੀ ਜਿਸਦੀ ਉਡੀਕ ਅੱਜ ਪੂਰੇ ਦੇਸ਼ ਨੂੰ ਹੈ।
ਜ਼ਿਕਰਯੋਗ ਹੈ ਕਿ ਪੁਣੇ ਦੀ MY LABS ਕੰਪਨੀ ਦੀ ਰਿਸਰਚ ਹੈਡ ਮੀਨਲ ਦੀ ਅਗਵਾਈ ਹੇਠ ਤਿਆਰ ਇਹ ਕਿੱਟ ਬਾਹਰੋਂ import ਹੋ ਰਹੀਆਂ ਕਿੱਟਾਂ ਤੋਂ 3 ਤੋਂ 4 ਘੰਟੇ ਘੱਟ ਸਮੇਂ ਯਾਨੀ ਢਾਈ ਤੋਂ ਤਿੰਨ ਘੰਟੇ ਤੱਕ ਹੀ ਕੋਰੋਨਾ ਟੈਸਟ ਦਾ ਨਤੀਜਾ ਪੇਸ਼ ਕਰ ਦੇਂਦੀ ਹੈ। ਵਿਦੇਸ਼ ਤੋਂ import ਕਿੱਟਾਂ ਕੋਰੋਨਾ ਟੈਸਟ ਦੇ ਨਤੀਜੇ 6 ਤੋਂ 7 ਘੰਟੇ ਚ ਦੇਂਦੀਆਂ ਨੇ