Punjab
ਅਟਾਰੀ ਬਾਰਡਰ ਤੇ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ
ਚੰਡੀਗੜ੍ਹ- ਪਾਕਿਸਤਾਨ ਨਾਲ ਲੱਗਦੀਆਂ ਭਾਰਤੀ ਸਰਹੱਦਾਂ ‘ਤੇ ਰੀਟਰੀਟ ਸੈਰਾਮਨੀ ਦੇਖਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਹੈ। ਰੀਟਰੀਟ ਸੈਰਾਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਰੀਟਰੀਟ ਸੈਰਾਮਨੀ ਦੇ ਸਮੇਂ ਵਿੱਚ ਇਹ ਤਬਦੀਲੀ ਬਦਲਦੇ ਮੌਸਮ ਦੇ ਮੱਦੇਨਜ਼ਰ ਕੀਤੀ ਗਈ ਹੈ। ਇੱਥੇ ਦੱਸ ਦੇਈਏ ਕਿ ਫ਼ਾਜ਼ਿਲਕਾ ਦੀ ਸਾਦਕੀ ਅਤੇ ਅੰਮ੍ਰਿਤਸਰ ਦੀ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪਰੇਡ 16 ਸਤੰਬਰ ਤੋਂ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੋਵੇਗੀ।
ਪ੍ਰੋਟੋਕਾਲ ਅਫ਼ਸਰ ਅਰੁਣ ਮਹਿਲ ਨੇ ਦੱਸਿਆ ਕਿ ਸਮਾਂ ਮੌਸਮ ਵਿਚ ਤਬਦੀਲੀ ਨੂੰ ਦੇਖਦੇ ਹੋਏ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਰੀਟਰੀਟ ਸੈਰੇਮਨੀ ਦਾ ਸਮਾਂ 6:30 ਤੋਂ 6:30 ਤੱਕ ਸੀ। ਦੋਵਾਂ ਥਾਵਾਂ ’ਤੇ ਰੀਟਰੀਟ ਰੋਜ਼ਾਨਾ ਹੁੰਦੀ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ।
