National
RJD ਨੇਤਾ ਪੰਕਜ ਯਾਦਵ ‘ਤੇ ਚੱਲੀਆਂ ਗੋਲੀਆਂ
BIHAR : ਮੁੰਗੇਰ ‘ਚ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਅਤੇ ਸੂਬਾ ਜਨਰਲ ਸਕੱਤਰ ਪੰਕਜ ਯਾਦਵ ‘ਤੇ ਤੜਕੇ -ਤੜਕੇ ਗੋਲੀਆਂ ਚਲਾਈਆਂ ਗਈਆਂ । ਇਹ ਵਾਰਦਾਤ ਅੱਜ ਸਵੇਰੇ ਇਕ ਪਾਰਕ ਵਿੱਚ ਵਾਪਰੀ ਜਦੋ RJD ਲੀਡਰ ਪੰਕਜ ਯਾਦਵ ਇੱਕ ਪਾਰਕ ‘ਚ ਸੈਰ ਕਰਨ ਗਿਆ ਸੀ ਅਤੇ ਉਸਨੂੰ ਸਵੇਰ ਦੀ ਸੈਰ ਕਰਨੀ ਮਹਿੰਗੀ ਪੈ ਗਈ |ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ । ਜਾਣਕਾਰੀ ਮੁਤਾਬਕ ਅਪਰਾਧੀਆਂ ਨੇ ਪੰਕਜ ਯਾਦਵ ਦੀ ਛਾਤੀ ‘ਤੇ ਗੋਲੀ ਮਾਰੀ ਅਤੇ ਕਈ ਰਾਊਂਡ ਫਾਇਰ ਕਰਨ ਤੋਂ ਬਾਅਦ ਫਰਾਰ ਹੋ ਗਏ|
ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਜਨਤਾ ਦਲ ਦੇ ਨੇਤਾ ਕਾਸਿਮ ਬਾਜ਼ਾਰ ਥਾਣਾ ਖੇਤਰ ਦੇ ਅਧੀਨ ਏਅਰਪੋਰਟ ਮੈਦਾਨ ‘ਚ ਅੱਜ ਸਵੇਰ ਦੀ ਸੈਰ ਕਰ ਰਹੇ ਸਨ। ਇਸ ਦੌਰਾਨ ਅਪਰਾਧੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਦੇ ਹੀ ਉਹ ਬੇਹੋਸ਼ ਹੋ ਗਿਆ ਅਤੇ ਜ਼ਮੀਨ ‘ਤੇ ਡਿੱਗ ਪਿਆ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸ-ਪਾਸ ਲੋਕਾਂ ਦੀ ਭੀੜ ਸੀ। ਰਾਸ਼ਟਰੀ ਜਨਤਾ ਦਲ ਦੇ ਨੇਤਾ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।