Jalandhar
ਭਿਆਨਕ ਸੜਕ ਹਾਦਸੇ ‘ਚ ਮਹਿਲਾ ਦੀ ਮੌਤ,4-5 ਲੋਕਾਂ ਦੀ ਹਾਲਤ ਨਾਜੁਕ

ਜਲੰਧਰ, 11ਮਾਰਚ (ਰਜੀਵ ਕੁਮਾਰ): ਜਲੰਧਰ ਦੇ ਵੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਇਕ ਗੱਡੀ ਨੇ ਇੱਕ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ । ਇਹ ਹਾਦਸਾ ਇਨ੍ਹਾ ਭਿਆਨਕ ਸੀ ਕਿ ਇਕ ਅੋਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਕ ਦਰਜਨ ਲੋਕ ਜ਼ਖਮੀ ਹੋ ਗਏ ਦਰਅਸਲ ਇਹ ਸ਼ਰਧਾਲੂਆਂ ਨਾਲ ਭਰਿਆ ਛੋਟਾ ਹਾਥੀ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਖੇਡ ਕੇ ਤਰਨਤਾਰਨ ਵਾਪਸ ਜਾ ਰਿਹਾ ਸੀ।
ਜ਼ਖਮੀਆਂ ਨੂੰ ਇਲਾਜ਼ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਵਿਚ 4-5 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਹੀ ਹੈ । ਪੁਲਿਸ ਵੱਲੋਂ ਗੱਡੀ ਨੂੰ ਕਬਜੇ ‘ਚ ਲੈ ਲਿਆ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।