Haryana
ਹਰਿਆਣਾ ਵਿੱਚ 15 ਮਈ ਤੋਂ ਚੱਲਣਗੀਆਂ ਰੋਡਵੇਜ਼ ਬੱਸਾਂ

ਹਰਿਆਣਾ, 14 ਮਈ (ਬਲਜੀਤ ਮਰਵਾਹਾ): ਕੋਰੋਨਾ ਮਹਾਮਾਰੀ ਕਰਕੇ ਦੇਸ਼ ਭਰ ਵਿੱਚ ਲਾਕਡਾਊਨ ਕੀਤਾ ਗਿਆ ਹੈ ਜਿਸਦੇ ਕਰਨ ਹੋਰ ਸ਼ਹਿਰ ਸਮੇਤ ਹਰਿਆਣਾ ‘ਚ ਵੀ ਰੋਡਵੇਜ਼ ਬੱਸਾਂ ਦੇ ਪਹੀਏ ਰੁਕ ਗਏ ਸੀ। ਹੁਣ ਹਰਿਆਣਾ ਸਰਕਾਰ ਨੇ ਲਾਕਡਾਊਨ ਕਾਰਨ ਫਸੇ ਲੋਕਾਂ ਦੀ ਸਹੂਲਤ ਲਈ 15 ਮਈ ਤੋਂ ਕੁਝ ਚੁਣੇ ਹੋਏ ਮਾਰਗਾਂ ‘ਤੇ ਵਿਸ਼ੇਸ਼ ਬੱਸ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਪਰ ਇਹ ਵਿਸ਼ੇਸ਼ ਬੱਸ ਸਰਵਿਸ ਹਰਿਆਣਾ ਤੋਂ ਬਾਹਰ ਅਤੇ ਕੋਰੋਨਾ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਇਲਾਕਿਆਂ ‘ਚ ਸ਼ੁਰੂ ਨਹੀਂ ਹੋਵੇਗੀ।