Connect with us

Uncategorized

ਲੁਧਿਆਣਾ ਦੇ ਵਿਸ਼ਵਕਰਮਾ ਚੌਕ ਨੇੜੇ ਲੁਟੇਰਿਆਂ ਨੇ ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਲੁੱਟੇ 35 ਲੱਖ ਰੁਪਏ, ਕਾਰੋਬਾਰੀ ਨੂੰ ਆਪਣੇ ਹੀ ਮੁਲਾਜ਼ਮਾਂ ਤੇ ਸ਼ੱਕ

Published

on

ਲੁਧਿਆਣਾ ਦੇ ਵਿਸ਼ਵਕਰਮਾ ਚੌਂਕ ਨੇੜੇ ਤਾਂਬੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਇਕ ਵਿਅਕਤੀ ਬੰਦੂਕ ਦੀ ਨੋਕ ਤੇ 35 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ, ਇਹ ਨਕਦੀ ਕਾਰੋਬਾਰੀ ਨੇ ਗਹਿਣੇ ਵੇਚ ਕੇ ਸਰਾਫ਼ਾ ਬਾਜ਼ਾਰ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਲੈਣ ਲਈ ਭੇਜਿਆ ਸੀ,  ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਾਰੋਬਾਰੀ ਦੇ ਮੁਲਾਜ਼ਮਾਂ ਕੋਲ ਵੀ ਲਾਈਸੈਂਸ ਪਿਸਤੌਲ ਸੀ ਪਰ ਉਨ੍ਹਾਂ ਨੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਉਹ ਪੈਸਿਆਂ ਦਾ ਭਰਿਆ ਬੈਗ ਲੈ ਕੇ ਰਫੂਚੱਕਰ ਹੋ ਗਿਆ, ਮੌਕੇ ਤੇ ਪਹੁੰਚੀ ਪੁਲਸ ਜਾਂਚ ਕਰ ਰਹੀ ਹੈ  

ਕਾਰੋਬਾਰੀ ਨੇ ਦੱਸਿਆ ਕਿ ਪੂਰੀ ਵਾਰਦਾਤ   ਕੁਝ ਸਮੇਂ ਪਹਿਲਾਂ ਦੀ ਹੈ, ਦਿਨ ਦਿਹਾੜੇ ਇਕ ਮੋਟਰਸਾਈਕਲ ਸਵਾਰ ਲੁਟੇਰਾ ਉਨ੍ਹਾਂ ਦੇ ਮੁਲਾਜ਼ਮਾਂ ਤੋਂ ਪੈਸਿਆਂ ਨਾਲ ਭਰਿਆ ਬੈਗ ਬੰਦੂਕ ਦੀ ਨੋਕ ਤੇ ਖੋਹ ਕੇ ਫ਼ਰਾਰ ਹੋ ਗਿਆ ਅਤੇ ਉਸ ਨੂੰ ਆਪਣੇ ਮੁਲਾਜ਼ਮਾਂ ਤੇ ਵੀ ਮਿਲੀਭੁਗਤ ਦਾ ਸ਼ੱਕ ਹੈ,  ਕਿਉਂਕਿ ਉਨ੍ਹਾਂ ਕੋਲ ਲਾਇਸੈਂਸੀ ਰਿਵਾਲਵਰ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਲੁਟੇਰੇ ਦਾ ਵਿਰੋਧ ਤਕ ਨਹੀਂ ਕੀਤਾ, ਉਧਰ ਮੌਕੇ ਤੇ ਪਹੁੰਚੀ ਪੁਲਿਸ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਨੇ ਕਿਹਾ ਕਿਕਾਫੀ ਕੁੱਝ ਫਿਲਹਾਲ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਪੂਰੇ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਹੀ ਸੱਚ ਉਜਾਗਰ ਹੋਵੇਗਾ.