Connect with us

India

ਰੋਪੜ ਚ ਹੋ ਚੁੱਕੀ ਹੈ ਕੋਰੋਨਾ ਵਾਇਰਸ ਨਾਲ ਲੜਨ ਦੀ ਤਿਆਰੀ

Published

on

ਰੋਪੜ , 04 ਮਾਰਚ(ਅਵਤਾਰ ਸਿੰਘ ਕੰਬੋਜ) : ਰੋਪੜ ਜਿਲ੍ਹੇ ਵਿਚ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਦੀ ਤਿਆਰੀ ਕਰ ਲਈ ਹੈ। ਦੱਸ ਦੇਈਏ ਕਿ ਜਿਲ੍ਹੇ ਦੇ ਤਿੰਨ ਹਸਪਤਾਲਾਂ ‘ਚ ਆਇਸੋਲੇਸ਼ਨ ਵਾਰਡ ਬਣਾ ਦਿਤੇ ਗਏ ਹਨ।

ਜਿਸਦੇ ਵਿਚ ਸਰਕਾਰੀ ਹਸਪਤਾਲਾਂ ਚ 6 ਬੈਡ, ਨੰਗਲ ਤੇ ਅੰਨੰਦਪੁਰ ਸਾਹਿਬ ਵਿਚ 4-4 ਬੈਡ ਈਸੋਲਾਸ਼ਨ ਦੇ ਲਗਾ ਦਿਤੇ ਗਏ ਹਨ।

ਸਿਵਿਲ ਸੁਰਜਨ ਡਾ. ਐੱਚ.ਐਨ.ਸ਼ਰਮਾ ਨੇ ਦਸਿਆ ਕਿ ਜਿਲ੍ਹੇ ਵਿਚ ਪਹਿਲਾ ਤੋਂ ਹੀ ਬਿਮਾਰੀ ਤੋਂ ਲੜਨ ਦੀ ਤਿਆਰੀ ਕੀਤੀ ਜਾ ਚੁਕੀ ਹੈ. ਇਸਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਇਸਦੇ ਨਾਲ ਹੀ ਸ਼ਰਮਾ ਨੇ ਦਸਿਆ ਕੇ ਓਹਨਾ ਕੋਲ 90 ਵਿਅਕਤੀਆਂ ਦੀ ਲਿਸਟ ਆਈ ਸੀ ਜੋ ਚਾਈਨਾ ਜਾ ਕੇ ਆਏ ਸੀ ਉਹਨਾਂ ਦੇ ਸੰਪਲੇਸ ਪੁਣੇ ਭੇਜੇ ਗਏ ਸੀ ਜਿਸਦੇ ਬਾਅਦ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਇਹਨਾਂ ਵੱਲੋਂ ਲੋਕ ਨੂੰ ਅਪੀਲ ਕੀਤੀ ਗਈ ਹੈ ਕਿ ਹੱਥਾਂ ਨੂੰ ਚਿਹਰੇ ਉਤੇ ਲਾਉਣ ਤੋਂ ਪਹਿਲਾ ਵਾਸ਼ ਕਰਣ, ਬਿਮਾਰ ਲੋਕਾਂ ਤੋਂ ਦੂਰੀ ਬਣਾ ਦੇ ਰੱਖਣ।