Connect with us

International

ਹੁਣ 51 ਲੱਖ ਦੇ ਕਰੀਬ ਕੋਰੋਨਾ ਪੀੜਤਾਂ ਦਾ ਅੰਕੜਾ ਵਧਿਆ – ਰੂਸ

Published

on

russia corona virus update

ਰੂਸ ਵਿੱਚ ਲਗਾਤਾਰ ਕੋਰੋਨਾ ਪੀੜਿਤਾਂ ਦਾ ਅੰਕੜਾ ਪਿਛਲੇ 24 ਘੰਟਿਆਂ ਵਿਚ  8832 ਮਾਮਲੇ ਆਉਣ ਦੇ ਨਾਲ  51 ਲੱਖ ਦੇ ਕਰੀਬ ਪਹੁੰਚ ਗਿਆ ਹੈ। ਰੂਸ ਫੈਡਰਲ ਰਿਸਪਾਂਸ ਸੈਂਟਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 50 ਲੱਖ 90 ਹਜ਼ਾਰ 249 ਹੋ ਗਈ ਹੈ। ਤੇ ਹੁਣ ਤੱਕ 47 ਲੱਖ 02 ਹਜ਼ਾਰ 599 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਇਸਦੇ ਨਾਲ ਹੀ ਮਰਨ ਵਾਲਿਆਂ ਦੀ ਸੰਖਿਆ 1 ਲੱਖ 22 ਹਜ਼ਾਰ  ਹੋ ਚੁਕੀ ਹੈ ਦੱਸ ਦਈਏ ਕਿ ਦੇਸ਼ ਦੇ 83 ਖੇਤਰਾਂ ਵਿੱਚ ਦਰਜ ਨਵੇਂ ਮਾਮਲਿਆਂ ‘ਚ 1268 ਯਾਨੀ 13.3 ਫ਼ੀਸਦੀ ‘ਚ ਇਸ ਦੇ ਲੱਛਣ ਨਹੀਂ ਪਾਏ ਗਏ।