Connect with us

Uncategorized

ਪਾਨ ਸਿੰਘ ਤੋਮਰ ਦੇ ਲੇਖਕ ਸੰਜੇ ਚੌਹਾਨ ਦਾ ਦੇਹਾਂਤ,ਲੰਬੇ ਸਮੇ ਤੋਂ ਸਨ ਬਿਮਾਰ

Published

on

ਇਰਫਾਨ ਖਾਨ ਦੀ ਐਵਾਰਡ ਜੇਤੂ ਫਿਲਮ ਪਾਨ ਸਿੰਘ ਤੋਮਰ ਦੇ ਲੇਖਕ ਸੰਜੇ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਉਹ 62 ਸਾਲਾਂ ਦੇ ਸਨ ਅਤੇ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ 12 ਜਨਵਰੀ ਨੂੰ ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ।

ਉਨ੍ਹਾਂ ਦਾ ਅੰਤਿਮ ਸੰਸਕਾਰ 13 ਜਨਵਰੀ ਨੂੰ ਦੁਪਹਿਰ 12.30 ਵਜੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਪਾਨ ਸਿੰਘ ਤੋਮਰ ਤੋਂ ਇਲਾਵਾ, ਉਸਨੇ ਸਾਹਬ ਬੀਵੀ ਗੈਂਗਸਟਰ, ਮੈਂ ਗਾਂਧੀ ਕੋ ਨਹੀਂ ਮਾਰਾ, ਧੂਪ ਅਤੇ ਆਈ ਐਮ ਕਲਾਮ ਵਰਗੀਆਂ ਫਿਲਮਾਂ ਵੀ ਲਿਖੀਆਂ ਹਨ।

ਸੰਜੇ ਦਾ ਜਾਣਾ ਹਿੰਦੀ ਸਿਨੇਮਾ ਲਈ ਵੱਡਾ ਘਾਟਾ ਹੈ।
ਆਪਣੀ ਬੇਬਾਕੀ ਅਤੇ ਕਲਾਤਮਕ ਲੇਖਣੀ ਨਾਲ ਸਿਨੇਮਾ ਦੇ ਪਰਦੇ ‘ਤੇ ਕਈ ਜਾਦੂਈ ਕਹਾਣੀਆਂ ਅਤੇ ਸੰਵਾਦ ਰਚਣ ਵਾਲੇ ਸੰਜੇ ਚੌਹਾਨ ਦਾ ਹਿੰਦੀ ਸਿਨੇਮਾ ਜਗਤ ਨੂੰ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇੰਡਸਟਰੀ ‘ਚ ਉਨ੍ਹਾਂ ਦੇ ਦੋਸਤ ਅਤੇ ਚਹੇਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਹ ਆਪਣੇ ਪਿੱਛੇ ਪਤਨੀ ਸਰਿਤਾ ਅਤੇ ਬੇਟੀ ਸਾਰਾ ਛੱਡ ਗਿਆ ਹੈ।