National
ਬਰਫ਼ਬਾਰੀ ਦੌਰਾਨ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਪਹੁੰਚੀ ਸਾਰਾ ਅਲੀ ਖਾਨ,ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਕੇਦਾਰਨਾਥ ਦੇ ਕੀਤੇ ਦਰਸ਼ਨ ‘ਤੇ ਓਥੇ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੇਦਾਰਨਾਥ ਯਾਤਰਾ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹੈ। ਸਾਰਾ ਅਲੀ ਖਾਨ ਹਾਲ ਹੀ ‘ਚ ਕੇਦਾਰਨਾਥ ਦੀ ਯਾਤਰਾ ‘ਤੇ ਗਈ ਸੀ। ਸਾਰਾ ਨੇ ਆਪਣੀ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

ਫੋਟੋ ਸ਼ੇਅਰ ਕਰਦੇ ਹੋਏ ਸਾਰਾ ਨੇ ਕੇਦਾਰਨਾਥ ਨੂੰ ਖੂਬਸੂਰਤ ਜ਼ਿੰਦਗੀ ਦੇਣ ਲਈ ਧੰਨਵਾਦ ਕੀਤਾ। ਸਾਰਾ ਅਲੀ ਖਾਨ ਨੇ ਲਿਖਿਆ, ਜਦੋਂ ਮੈਂ ਪਹਿਲੀ ਵਾਰ ਕੇਦਾਰਨਾਥ ਆਈ ਸੀ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੈਮਰੇ ਦਾ ਸਾਹਮਣਾ ਨਹੀਂ ਕੀਤਾ ਸੀ। ਇੱਥੇ ਬਹੁਤ ਘੱਟ ਲੋਕ ਆਉਂਦੇ ਹਨ ਅਤੇ ਜੋ ਆਉਂਦੇ ਹਨ ਉਹ ਬਹੁਤ ਕਿਸਮਤ ਵਾਲੇ ਹਨ। ਮੈਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਾਂ ਕਿਉਂਕਿ ਮੈਂ ਕੇਦਾਰਨਾਥ ਤੱਕ ਆ ਸਕੀ ਹਾਂ।
