National
SBI ਨੇ ਡੈਬਿਟ ਕਾਰਡ ਦੀ ਸਾਲਾਨਾ ਮੇਨਟੇਨੈਂਸ ਫੀਸ ‘ਚ ਕੀਤਾ ਵਾਧਾ
1 ਅਪ੍ਰੈਲ 2024: SBI ਨੇ ਕੁਝ ਡੈਬਿਟ ਕਾਰਡਾਂ ਨਾਲ ਜੁੜੀ ਸਾਲਾਨਾ ਮੇਨਟੇਨੈਂਸ ਫੀਸ 75 ਰੁਪਏ ਵਧਾ ਦਿੱਤੀ ਹੈ। ਇਸ ਵਾਧੇ ਤੋਂ ਬਾਅਦ ਕਲਾਸਿਕ-ਸਿਲਵਰ-ਗਲੋਬਲ-ਕੰਟਾਕਲਾਸ ਡੈਬਿਟ ਕਾਰਡ ਦੀ ਸਾਲਾਨਾ ਫੀਸ 125 ਰੁਪਏ ਦੀ ਬਜਾਏ 200 ਰੁਪਏ ਹੋ ਜਾਵੇਗੀ। ਇਸ ਵਿੱਚ ਜੀਐਸਟੀ ਵੱਖਰੇ ਤੌਰ ‘ਤੇ ਜੋੜਿਆ ਜਾਵੇਗਾ। ਹੁਣ ਤੁਹਾਨੂੰ SBI ਡੈਬਿਟ ਕਾਰਡ ਲਈ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ
ਕੇਵਾਈਸੀ ਤੋਂ ਬਿਨਾਂ ਫਾਸਟੈਗ ਬੰਦ ਹੋ ਜਾਵੇਗਾ
ਜੇਕਰ ਤੁਸੀਂ ਬੈਂਕ ਤੋਂ ਆਪਣੀ ਕਾਰ ਦੇ ਫਾਸਟੈਗ ਦੇ ਕੇਵਾਈਸੀ ਨੂੰ ਅਪਡੇਟ ਨਹੀਂ ਕੀਤਾ ਹੈ, ਤਾਂ ਇਹ ਅੱਜ ਤੋਂ ਬੰਦ ਹੋ ਸਕਦਾ ਹੈ। ਇਸ ਤੋਂ ਬਾਅਦ ਫਾਸਟੈਗ ‘ਚ ਬੈਲੇਂਸ ਹੋਣ ਦੇ ਬਾਵਜੂਦ ਭੁਗਤਾਨ ਨਹੀਂ ਹੋਵੇਗਾ। ਇਸਨੂੰ ਦੁਬਾਰਾ ਐਕਟੀਵੇਟ ਕਰਨ ਲਈ, ਤੁਹਾਨੂੰ ਕੇਵਾਈਸੀ ਅਪਡੇਟ ਕਰਨਾ ਹੋਵੇਗਾ।