National
ਕਲਕੱਤਾ ਯੂਨੀਵਰਸਿਟੀ ‘ਚ BBC ਪਾਬੰਦੀਸ਼ੁਦਾ ਡਾਕੂਮੈਂਟਰੀ ਦੀ ਸਕ੍ਰੀਨਿੰਗ, ਕਾਲਜ ਦੇ ਬਾਹਰ ਸੜਕ ‘ਤੇ SFI ਦਾ ਪ੍ਰਦਰਸ਼ਨ

ਸਟੂਡੈਂਟ ਫੈਡਰੇਸ਼ਨ ਆਫ ਇੰਡੀਆ (SFI) ਨੇ ਸ਼ੁੱਕਰਵਾਰ ਨੂੰ ਕੋਲਕਾਤਾ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੀਬੀਸੀ ਦੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਸਵਾਲ’ ਦਿਖਾਈ। ਡਾਕੂਮੈਂਟਰੀ ਨੂੰ ਯੂਨੀਵਰਸਿਟੀ ਦੇ ਅੰਦਰ ਦਿਖਾਉਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਇਸ ਨੂੰ ਬਾਹਰ ਸੜਕ ‘ਤੇ ਦਿਖਾਇਆ ਗਿਆ। ਕੈਂਪਸ ਦੇ ਅੰਦਰ ਬਿਜਲੀ ਨਾ ਹੋਣ ਕਾਰਨ ਐਸਐਫਆਈ ਨੇ ਮੁੱਖ ਸੜਕ ’ਤੇ ਸਟੇਜ ਲਗਾ ਦਿੱਤੀ। ਇਸ ਤੋਂ ਬਾਅਦ ਲੈਪਟਾਪ ‘ਤੇ ਡਾਕੂਮੈਂਟਰੀ ਦਿਖਾਈ ਗਈ।
ਬੀਬੀਸੀ ਨੇ ਚੀਨੀ ਕੰਪਨੀ ਹੁਆਵੇਈ ਤੋਂ ਪੈਸੇ ਲੈ ਕੇ ਦਸਤਾਵੇਜ਼ੀ ਬਣਾਈ
ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ਬੀਬੀਸੀ ‘ਤੇ ਚੀਨੀ ਕੰਪਨੀ ਤੋਂ ਪੈਸੇ ਲੈ ਕੇ ਭਾਰਤ ਵਿਰੋਧੀ ਡਾਕੂਮੈਂਟਰੀ ਬਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ- ਚੀਨੀ ਕੰਪਨੀ ਹੁਆਵੇਈ ਨੇ ਮੋਦੀ ਦੀ ਛਵੀ ਖਰਾਬ ਕਰਨ ਲਈ ਬੀਬੀਸੀ ਨੂੰ ਪੈਸੇ ਦਿੱਤੇ ਹਨ। ਹੁਣ ਬੀਬੀਸੀ ਚੀਨੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ। ਮਹੇਸ਼ ਜੇਠਮਲਾਨੀ ਮਰਹੂਮ ਵਕੀਲ ਰਾਮ ਜੇਠਮਲਾਨੀ ਦੇ ਪੁੱਤਰ ਹਨ।