Uncategorized
ਏਮਸ ‘ਚ ਕੋਵੇਕਸੀਨ ਟੈਸਟ ਲਈ ਬੱਚਿਆਣਂ ਦੀ ਸਕ੍ਰੀਨਿੰਗ ਕੀਤੀ ਗਈ ਸ਼ੁਰੂ
ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਲਈ ਆਪਣੇ ਦੇਸ਼ ’ਚ ਬਣੇ ਕੋਵੈਕਸੀਨ ਟੀਕੇ ਦੇ ਬੱਚਿਆਂ ’ਤੇ ਟੈਸਟ ਲਈ ਇੱਥੋਂ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੇ ਪਟਨਾ ਸਥਿਤ ਏਮਸ ’ਚ ਸੋਮਵਾਰ ਤੋਂ 2 ਸਾਲ ਦੇ ਬੱਚੇ ਤੋਂ 18 ਸਾਲ ਤੱਕ ਦੇ ਅੱਲ੍ਹੜਾਂ ਦੀ ਸਕ੍ਰੀਨਿੰਗ ਸ਼ੁਰੂ ਹੋ ਗਈ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਬੱਚਿਆਂ ਨੂੰ ਟੀਕੇ ਲਗਾਏ ਜਾਣਗੇ। ਇਹ ਟੈਸਟ 525 ਤੰਦਰੁਸਤ ਬੱਚਿਆਂ ’ਤੇ ਕੀਤਾ ਜਾਵੇਗਾ। ਜਿਸ ਦੇ ਤਹਿਤ ਬੱਚਿਆਂ ਨੂੰ ਟੀਕੇ ਦੀਆਂ 2 ਖੁਰਾਕਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ’ਚੋਂ ਪਹਿਲੀ ਖੁਰਾਕ ਦੇ 28ਵੇਂ ਦਿਨ ਦੂਜੀ ਖੁਰਾਕ ਦਿੱਤੀ ਜਾਵੇਗੀ। ਭਾਰਤ ਦੇ ਡਰੱਗਸ ਰੈਗੂਲੇਟਰ ਨੇ ਕੋਵੈਕਸੀਨ ਦਾ ਟੈਸਟ ਕਰਨ ਦੀ ਮਨਜ਼ੂਰੀ 12 ਮਈ ਨੂੰ ਦੇ ਦਿੱਤੀ ਸੀ। ਦੇਸ਼ ’ਚ ਟੀਕਾਕਰਣ ਮੁਹਿੰਮ ’ਚ ਬਾਲਗਾਂ ਨੂੰ ਕੋਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ।
ਸਰਕਾਰ ਨੇ ਪਿਛਲੇ ਹਫ਼ਤੇ ਸੁਚੇਤ ਕੀਤਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਅਜੇ ਤੱਕ ਭਾਵੇਂ ਬੱਚਿਆਂ ’ਚ ਗੰਭੀਰ ਅਸਰ ਨਹੀਂ ਹੋਇਆ ਹੈ। ਪਰ ਵਾਇਰਸ ਦੇ ਵਿਹਾਰ ’ਚ ਤਬਦੀਲੀ ਹੋਣ ’ਤੇ ਉਨ੍ਹਾਂ ’ਚ ਇਸ ਦਾ ਅਸਰ ਵਧ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਜਾਰੀ ਹੈ।