National
G20 ਬੈਠਕ ਦਾ ਦੂਜਾ ਦਿਨ: ਭਾਰਤ ਨੇ ਕਿਹਾ- ਫਿਲਮਾਂ ਦੀ ਸ਼ੂਟਿੰਗ ਲਈ ਕਸ਼ਮੀਰ ਤੋਂ ਵਧੀਆ ਕੋਈ ਜਗ੍ਹਾ ਨਹੀਂ

ਕਸ਼ਮੀਰ ਵਿੱਚ 22 ਮਈ ਨੂੰ ਸ਼ੁਰੂ ਹੋਈ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਅੱਜ ਦੂਜਾ ਦਿਨ ਹੈ। ਇਹ ਮੀਟਿੰਗ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿੱਚ ਹੋ ਰਹੀ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਡੈਲੀਗੇਟ ਅੱਜ ਕਸ਼ਮੀਰ ਦੀਆਂ ਕਈ ਖੂਬਸੂਰਤ ਥਾਵਾਂ ਜਿਵੇਂ ਪਰੀ ਮਹਿਲ, ਚਸ਼ਮਾ ਸ਼ਾਹੀ, ਨਿਸ਼ਾਤ ਗਾਰਡਨ, ਪੋਲੋ ਵਿਊ ਮਾਰਕੀਟ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਡੈਲੀਗੇਟਾਂ ਲਈ ਵਿਸ਼ੇਸ਼ ਡਿਨਰ ਦਾ ਵੀ ਆਯੋਜਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ- ਫਿਲਮਾਂ ਦੀ ਸ਼ੂਟਿੰਗ ਲਈ ਕਸ਼ਮੀਰ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੋ ਸਕਦੀ। ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਾਡਾ ਧਿਆਨ ਫਿਲਮ ਟੂਰਿਜ਼ਮ ਨੂੰ ਵਧਾਉਣ ‘ਤੇ ਵੀ ਹੈ। ਸਰਕਾਰ ਇੱਥੇ ਆਉਣ ਵਾਲੇ ਫਿਲਮ ਨਿਰਮਾਤਾਵਾਂ ਦੀ ਲੋਕੇਸ਼ਨ ਸ਼ਿਫਟ ਕਰਨ ਵਿੱਚ ਵੀ ਮਦਦ ਕਰੇਗੀ।
ਇਸ ਬੈਠਕ ‘ਚ ਚੀਨ, ਸਾਊਦੀ ਅਰਬ, ਤੁਰਕੀ, ਇੰਡੋਨੇਸ਼ੀਆ ਅਤੇ ਮਿਸਰ ਹਿੱਸਾ ਨਹੀਂ ਲੈ ਰਹੇ ਹਨ। ਦੂਜੇ ਪਾਸੇ 22 ਮਈ ਨੂੰ ਸ੍ਰੀਨਗਰ ਪਹੁੰਚੇ ਹੋਰ ਵਿਦੇਸ਼ੀ ਡੈਲੀਗੇਟਾਂ ਦਾ ਹਵਾਈ ਅੱਡੇ ‘ਤੇ ਰਵਾਇਤੀ ਪੁਸ਼ਾਕਾਂ ‘ਚ ਕਸ਼ਮੀਰੀ ਕੁੜੀਆਂ ਵੱਲੋਂ ਸਵਾਗਤ ਕੀਤਾ ਗਿਆ |
ਭਾਰਤ ਨੇ ਕਿਹਾ- ਟੂਰਿਜ਼ਮ ਵਰਕਿੰਗ ਗਰੁੱਪ ਦੇਖੇਗਾ ਕਿ ਧਰਤੀ ‘ਤੇ ਸਵਰਗ ਕਿਵੇਂ ਹੈ
ਇਸ ਤੋਂ ਪਹਿਲਾਂ ਜੀ-20 ਇੰਡੀਅਨ ਪ੍ਰੈਜ਼ੀਡੈਂਸੀ ਦੇ ਚੀਫ ਕੋਆਰਡੀਨੇਟਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਸੀ- ਇਸ ਬੈਠਕ ‘ਚ ਸ਼ਾਮਲ ਹੋਣ ਵਾਲੇ ਡੈਲੀਗੇਟ ਇੱਥੇ ਆ ਕੇ ਦੇਖ ਸਕਣਗੇ ਕਿ ਧਰਤੀ ‘ਤੇ ਸਵਰਗ ਕਿਹੋ ਜਿਹਾ ਹੈ।
ਟੂਰਿਜ਼ਮ ਵਰਕਿੰਗ ਗਰੁੱਪ ਦੀ ਇਹ ਮੀਟਿੰਗ 22 ਤੋਂ 24 ਮਈ ਤੱਕ ਹੋਵੇਗੀ। ਇਕ ਰਿਪੋਰਟ ਮੁਤਾਬਕ ਕਸ਼ਮੀਰ ਦੇ ਨੌਜਵਾਨਾਂ ਨੂੰ ਭਰੋਸਾ ਹੈ ਕਿ ਇਸ ਬੈਠਕ ਤੋਂ ਬਾਅਦ ਕਸ਼ਮੀਰ ‘ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਵੇਗਾ।
ਇਨ੍ਹਾਂ ਦੇਸ਼ਾਂ ਦੇ ਡੈਲੀਗੇਟ ਵੀ ਬੁਲਾਏ ਗਏ ਸਨ
ਜੀ-20 ਦੇਸ਼ਾਂ ਤੋਂ ਇਲਾਵਾ ਭਾਰਤ ਨੇ ਬੰਗਲਾਦੇਸ਼, ਮਾਰੀਸ਼ਸ, ਨੀਦਰਲੈਂਡ, ਨਾਈਜੀਰੀਆ, ਓਮਾਨ, ਸਿੰਗਾਪੁਰ, ਸਪੇਨ ਤੋਂ ਵੀ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ UN, IMF, World Bank, WHO, WTO, ILO, FSB, OECD, AU ਚੇਅਰ, NEPAD ਚੇਅਰ, ASEAN ਚੇਅਰ, ADB, ISA ਅਤੇ CDRI ਨੂੰ ਵੀ ਸੱਦਾ ਦਿੱਤਾ ਗਿਆ ਹੈ।