Punjab
ਪੰਜਾਬ ਨੂੰ ਸੁਰੱਖਿਅਤ ਕਰਨਾ ਨਸ਼ਾ ਮੁਕਤ ਕਰਨ ਲਈ ਅਤੇ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਕਰਨ ਇੰਡਸਟਰੀ ਨੂੰ ਪ੍ਰਫੁਲਿਤ ਕਰਨ ਲਈ ਡਬਲ ਇੰਜਣ ਦੀ ਸਰਕਾਰ ਜਰੂਰੀ

ਭਾਜਪਾ ਦੇ ਹੱਕ ਚ ਪ੍ਰਚਾਰ ਕਰਨ ਪਹੁਚੇ ਕੇਂਦਰੀ ਇੰਡਸਟਰੀ ਮੰਤਰੀ ਵਲੋਂ ਬਟਾਲਾ ਚ ਸੰਤਕਾਰਾਰ ਦੀ ਮੀਟਿੰਗ ਨੂੰ ਸੰਬੋਧਨ ਕੀਤਾ | ਮੰਤਰੀ ਪਿਯੂਸ਼ ਗੋਇਲ ਵਲੋਂ ਹਲਕਾ ਬਟਾਲਾ ਤੋਂ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਦੇ ਹੱਕ ਚ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਜੋ ਨਸ਼ਾ ਆ ਰਿਹਾ ਹੈ ਪੰਜਾਬ ਚ ਜੋ ਅਸੁਰੱਖਿਆ ਦਾ ਮਾਹੌਲ ਹੈ ਉਸ ਨੂੰ ਸਹੀ ਕਰਨ ਲਈ ਭਾਜਪਾ ਗਠਜੋੜ ਦੀ ਸਰਕਾਰ ਬਣਾਉਣੀ ਜਰੂਰੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਪ੍ਰਫੁਲਿਤ ਹੋ ਸਕੇ ਕਿਸਾਨ ਖੁਸ਼ਹਾਲ ਹੋਵੇ ਅਤੇ ਕਾਰੋਬਾਰੀ ਅਤੇ ਮੁਲਾਜਿਮ ਵਰਗ ਦੀਆ ਮੁਸ਼ਕਿਲਾਂ ਦੂਰ ਹੋਣ ਉਸ ਲਈ ਜਰੂਰੀ ਹੈ ਕਿ ਸੂਬੇ ਚ ਭਾਜਪਾ ਗਠਜੋੜ ਹੋਵੇ ਅਤੇ ਕੇਂਦਰ ਚ ਵੀ ਭਾਜਪਾ ਹੋਵੇ ਅਤੇ ਇਹ ਡਬਲ ਇੰਜਣ ਦੀ ਸਰਕਾਰ ਹੀ ਪੰਜਾਬ ਨੂੰ ਪਹਿਲੇ ਵਰਗਾ ਇਕ ਖੁਸ਼ਹਾਲ ਅਤੇ ਹੱਸਦਾ ਵਸਦਾ ਪੰਜਾਬ ਸਥਾਪਿਤ ਕਰ ਸਕਦੀ ਹੈ |
ਕਿਸਾਨਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਵਿਰੋਧ ਨੂੰ ਕਾਂਗਰਸ ਅਤੇ ਆਪ ਵਲੋਂ ਵਿਰੋਧ ਕਰਾਰ ਦਿਤਾ ਅਤੇ ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦੋਵੇ ਐਸੀਆਂ ਪਾਰਟੀਆਂ ਹਨ ਜੋ ਲੋਕਾਂ ਨੂੰ ਪਹਿਲਾ ਵੀ ਗੁਮਰਾਹ ਕਰਦਿਆਂ ਰਹੀਆਂ ਅਤੇ ਹੁਣ ਵੀ ਗੁਮਰਾਹ ਕਰ ਰਹੀਆਂ ਹਨ ਅਤੇ ਕਾਂਗਰਸ ਤੇ ਤੰਜ ਕੱਸਦੇ ਹੋਏ ਪਿਯੂਸ਼ ਗੋਇਲ ਨੇ ਕਿਹਾ ਕਿ ਕਾਂਗਰਸ ਦਾ ਤਾ ਆਪਣੇ ਆਪ ਚ ਬੁਰਾ ਹਾਲ ਹੈ ਇਕ ਮਿਆਨ ਚ ਦੋ ਤਲਵਾਰਾਂ ਹਨ ਅਤੇ ਰਾਹੁਲ ਗਾਂਧੀ ਦੇ ਪੰਜਾਬ ਚ ਪ੍ਰਚਾਰ ਫੇਰੀ ਬਾਰੇ ਟਿਪਣੀ ਕਰਦੇ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਉਹ ਜਿਥੇ ਵੀ ਪ੍ਰਚਾਰ ਲਈ ਜਾਂਦੇ ਹਨ ਉਥੇ ਭਾਜਪਾ ਨੂੰ ਲਾਭ ਮਿਲਦਾ ਹੈ |