Connect with us

Politics

ਦੇਖੋ ਅਕਾਲੀ ਆਗੂ ਨੇ ਆਪਣੇ ਟਰੈਕਟਰ ਨੂੰ ਅੱਗ ਲਾਉਣ ਤੋਂ ਬਾਅਦ ਮੋਦੀ ਨੂੰ ਕੀ ਦਿੱਤੀ ਧਮਕੀ ?

ਬਰਨਾਲਾ ‘ਚ ਅਕਾਲੀਆਂ ਦੁਆਰਾ ਖੇਤੀ ਬਿੱਲ ਖਿਲਾਫ਼ ਪ੍ਰਦਰਸ਼ਨ

Published

on

ਬਰਨਾਲਾ,25 ਸਤੰਬਰ:(ਸੁਖਚਰਨ ਪ੍ਰੀਤ) ਅੱਜ ਕਿਸਾਨਾਂ ਵੱਲੋਂ ਖੇਤੀ ਬਿੱਲ ਖਿਲਾਫ਼ ਪੰਜਾਬ ਬੰਦ ਦਾ ਸੱਦਾ ਸੀ।ਇਸ ਕਿਸਾਨਾਂ ਦੀ ਲਹਿਰ ਵਿੱਚ ਸਿਆਸੀ ਪਾਰਟੀਆਂ ਵੀ ਪਿੱਛੇ ਨਹੀਂ ਹਟੀਆਂ,ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲ ਦਾ ਵਿਰੋਧ ਕੀਤਾ। ਤਿੰਨ ਘੰਟਿਆਂ ਤੱਕ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਮਾਰਗ ਤੇ ਜਾਮ ਵੀ ਲਗਾਇਆ ਗਿਆ ਸੀ।ਇਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਨੇਤਾ ਨੇ ਖ਼ੁਦ ਆਪਣੇ ਫੋਰਡ ਟਰੈਕਟਰ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ।ਉਸਨੇ ਕਿਹਾ ਕਿ ਉਹ ਅੱਜ ਦੁਖੀ ਮਨ ਨਾਲ ਆਪਣੇ ਟਰੈਕਟਰ ਨੂੰ ਅੱਗ ਲਗਾ ਰਿਹਾ ਹੈ,ਟਰੈਕਟਰ ਕਿਸਾਨ ਦਾ ਪੁੱਤ ਹੁੰਦਾ ਹੈ।  
ਇਸ ਮੌਕੇ ਟਰੈਕਟਰ ਨੂੰ ਅੱਗ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇਤਾ ਦਵਿੰਦਰ ਬਹਿਲਾ ਨੇ ਕਿਹਾ ਕੇਂਦਰ ਸਰਕਾਰ ਦੁਆਰਾ ਜੋ ਖੇਤੀ ਬਿੱਲ ਰਾਜ ਸਭਾ ਅਤੇ ਲੋਕ ਸਭਾ ਵਿੱਚ ਪਾਸ ਕੀਤੇ ਗਏ ਹਨ ਉਹ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅੱਜ ਇਹਨਾਂ ਬਿੱਲਾਂ ਦਾ ਵਿਰੋਧ ਕਰਨ ਲਈ ਧਰਨੇ ਤੇ ਬੈਠਾ ਹੈ।
ਇਹਨਾਂ ਖੇਤੀ ਸੁਧਾਰ ਬਿੱਲਾਂ ਕਾਰਨ ਹੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਹੈ।ਉਸਨੇ ਕਿਹਾ ਜੇ ਇਹ ਬਿੱਲ ਵਾਪਸੀ ਨਾ ਲਏ ਗਏ ਤਾਂ ਉਹ ਖ਼ੁਦ ਨੂੰ ਪ੍ਰਧਾਨ ਮੰਤਰੀ ਨਿਵਾਸ ਦੇ ਅੱਗੇ ਜਾ ਕੇ ਅੱਗ ਲਗਾ ਲਵੇਗਾ।