Sports
ਸਟੇਡੀਅਮ ਬਣਾ ਰਹੇ ਨੇ ਸ਼ਾਹਰੁਖ ਖਾਨ, ਜਾਣੋ ਕਿੱਥੇ ‘ਤੇ ਕਿ ਹੈ ਖਾਸੀਅਤ
ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਹੋਣ ਜਾ ਰਿਹਾ ਹੈ,ਇਹ ਵਿਸ਼ਵ ਕੱਪ ਅਮਰੀਕਾ ਦੇ ਵਿਚ ਹੋਣ ਜਾ ਰਿਹਾ ਹੈ,ਦੱਸਿਆ ਜਾ ਰਿਹਾ ਹੈ ਕਿ 2024 ਵਿੱਚ, ਟੀਮਾਂ ਦੀ ਗਿਣਤੀ ਵਧਾ ਕੇ 20 ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੱਧ ਤੋਂ ਵੱਧ 16 ਟੀਮਾਂ ਨੂੰ ਟੀ-20 ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ ਸੀ। ਵਿਸ਼ਵ ਕੱਪ ਨੂੰ ਦਿਲਚਸਪ ਬਣਾਉਣ ਅਤੇ ਛੋਟੀਆਂ ਟੀਮਾਂ ਨੂੰ ਮੌਕਾ ਦੇਣ ਲਈ ਆਈਸੀਸੀ ਨੇ ਟੀਮਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਟੀ-20 ਵਿਸ਼ਵ ਕੱਪ ਹਰ 2 ਸਾਲ ਬਾਅਦ ਖੇਡਿਆ ਜਾਂਦਾ ਹੈ।
ਇਸੇ ਦੌਰਾਨ ਹੁਣ ਆਈਪੀਐਲ ਟੀਮ ਕੇਕੇਆਰ ਦੇ ਮਾਲਕ ਅਤੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ ਨਾਲ ਸਮਝੌਤਾ ਕੀਤਾ ਹੈ। ਉਹ ਉੱਥੇ ਸਟੇਡੀਅਮ ਬਣਾਉਣ ਜਾ ਰਹੇ ਹਨ। ਟੀ-20 ਵਿਸ਼ਵ ਕੱਪ ਦੇ ਹੋਰ ਸਥਾਨਾਂ ਦੀ ਗੱਲ ਕਰੀਏ ਤਾਂ ਉੱਤਰੀ ਕੈਲੀਫੋਰਨੀਆ, ਫਲੋਰੀਡਾ, ਟੈਕਸਾਸ ਅਤੇ ਹਿਊਸਟਨ ਹਨ। ਭਾਰਤੀ ਟੀਮ ਇਸ ਤੋਂ ਪਹਿਲਾਂ ਫਲੋਰੀਡਾ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ। ਅਜਿਹੇ ‘ਚ ਅਮਰੀਕਾ ‘ਚ ਟੀ-20 ਵਿਸ਼ਵ ਕੱਪ ਦੇ ਮੈਚ ਖੇਡੇ ਜਾ ਸਕਦੇ ਹਨ। ਇੱਥੇ ਵੱਡੀ ਗਿਣਤੀ ਵਿੱਚ ਭਾਰਤੀ ਹਨ।