Uncategorized
ਸ਼ਾਹਰੁਖ ਖਾਨ ਦੀ ਫ਼ਿਲਮ ‘ਡੰਕੀ’ ਨੇ ਪਹਿਲੇ ਦਿਨ ਪਾਈ ਧਮਾਲ
22 ਦਸੰਬਰ 2203: ਸ਼ਾਹਰੁਖ ਖਾਨ ਦੀ ਇਸ ਸਾਲ ਦੀ ਤੀਜੀ ਫਿਲਮ ‘ਡੰਕੀ’ ਵੀਰਵਾਰ ਨੂੰ ਧੂਮਧਾਮ ਨਾਲ ਸਿਨੇਮਾਘਰਾਂ ਵਿੱਚ ਪਹੁੰਚੀ। ਭਾਰਤ ਵਿੱਚ ਰਾਜਕੁਮਾਰ ਹਿਰਾਨੀ ਦੀ ਫਿਲਮ ਦਾ ਪਹਿਲਾ ਸ਼ੋਅ ਮੁੰਬਈ ਦੇ ਆਈਕੋਨਿਕ ਸਿੰਗਲ-ਸਕ੍ਰੀਨ ਥੀਏਟਰ ਗੈਏਟੀ ਗਲੈਕਸੀ ਵਿੱਚ ਸਵੇਰੇ 5:55 ਵਜੇ ਸੀ, ਅਤੇ ਜਿਵੇਂ ਹੀ ਸਿਨੇਮਾ ਹਾਲ ਦੀਆਂ ਕਲਿੱਪਾਂ ਇੰਟਰਨੈਟ ਤੇ ਵਾਇਰਲ ਹੋਈਆਂ,ਇਹ ਇੱਕ ਜਸ਼ਨ ਤੋਂ ਘੱਟ ਨਹੀਂ ਸੀ।
ਹਾਲਾਂਕਿ, ਵੀਰਵਾਰ ਦਾ ਦਿਨ ਹੋਣ ਕਰਕੇ, ਫਿਲਮ ਨੂੰ ਸਿਨੇਮਾਘਰਾਂ ਵਿੱਚ ਬਹੁਤ ਜ਼ਿਆਦਾ ਦਰਸ਼ਕ ਨਹੀਂ ਮਿਲ ਸਕੇ। ਪਰ ਹੁਣ ‘ਡੰਕੀ’ ਦੀ ਰਿਲੀਜ਼ ਦੇ ਪਹਿਲੇ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।
ਇਕ ਰਿਪੋਰਟ ਦੇ ਅਨੁਸਾਰ, ਫ਼ਿਲਮ ‘ਡੰਕੀ’ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੀ ਇਹ ਪਹਿਲੇ ਦਿਨ ਦੀ ਕਮਾਈ ਦਾ ਅੰਕੜਾ ਸ਼ਾਹਰੁਖ ਖਾਨ ਦੀਆਂ ਪਿਛਲੀਆਂ ਫਿਲਮਾਂ ‘ਪਠਾਨ’ ਅਤੇ ‘ਜਵਾਨ’ ਤੋਂ ਘੱਟ ਹੈ।
ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਐਨੀਮਲ’ ਦਾ ਓਪਨਿੰਗ ਡੇ ਕਲੈਕਸ਼ਨ ਵੀ ‘ਡੰਕੀ’ ਤੋਂ ਜ਼ਿਆਦਾ ਸੀ। ਜੇਕਰ ਇਨ੍ਹਾਂ ਫਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ…
‘ਜਵਾਨ’ ਨੇ ਰਿਲੀਜ਼ ਦੇ ਪਹਿਲੇ ਦਿਨ ਲਗਭਗ 89 ਕਰੋੜ ਦੀ ਓਪਨਿੰਗ ਕੀਤੀ ਸੀ।
‘ਪਠਾਨ’ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਲਗਭਗ 57 ਕਰੋੜ ਰੁਪਏ ਇਕੱਠੇ ਕੀਤੇ।
‘ਐਨੀਮਲ’ ਦਾ ਪਹਿਲੇ ਦਿਨ ਦਾ ਕੁਲੈਕਸ਼ਨ ਲਗਭਗ 60 ਕਰੋੜ ਰੁਪਏ ਰਿਹਾ।
‘ਟਾਈਗਰ 3’ ਨੇ ਲਗਭਗ 43 ਕਰੋੜ ਦੀ ਕਮਾਈ ਕੀਤੀ।
‘ਡੰਕੀ’ ਦਾ ਓਪਨਿੰਗ ਡੇ ਕਲੈਕਸ਼ਨ 30 ਕਰੋੜ ਹੈ।